International News in Punjabi: ਵੇਖੋ ਵਿਦੇਸ਼ ਦੀਆਂ ਕੁਝ ਅਹਿਮ ਖ਼ਬਰਾਂ ਫੱਟਾਫਟ ਅੰਦਾਜ਼ 'ਚ ABP Sanjha 'ਤੇ
ਜਪਾਨ ਦੇ ਸਾਬਕਾ PM ‘ਤੇ ਜਾਨਲੇਵਾ ਹਮਲਾ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਉੱਪਰ ਫਾਇਰਿੰਗ ਹੋਈ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਸ਼ਿੰਜੋ ਆਬੇ ਉੱਪਰ ਜਿਸ ਵੇਲੇ ਹਮਲਾ ਹੋਇਆ, ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ। ਇਸ ਸੰਬੋਧਨ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।
ਬੋਰਿਸ ਦਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਅਹੁਦੇ ਤੋਂ ਅਸਤੀਫਾ: 50 ਮੰਤਰੀਆਂ- ਸਾਂਸਦਾਂ ਦੇ ਅਸਤੀਫਿਆਂ ਤੋਂ ਬਾਅਦ ਫੈਸਲਾ, ਬ੍ਰਿਟੇਨ ਸੰਕਟ ਨੂੰ ਭਾਰਤ ਨੇ ਦੱਸਿਆ ਅੰਦਰੂਨੀ ਮਾਮਲਾ, ਬ੍ਰਿਟੇਨ ਚ ਸਿਆਸੀ ਤੌਰ ਤੇ ਹੋ ਰਹੇ ਉਥਲ ਪੁਥਲ ਤੇ ਭਾਰਤ ਨੇ ਆਪਣੀ ਨਜ਼ਰ ਬਣਾਈ ਹੋਈ ਹੈ।
ਜੌਰਜ ਫਲੋਇਡ ਮੌਤ ਮਾਮਲੇ 'ਚ ਸਜ਼ਾ ਦਾ ਐਲਾਨ: ਅਫਰੀਕੀ ਅਮਰੀਕੀ ਨਾਗਰਿਕ ਜੌਰਜ ਫਲੋਇਡ ਦੀ ਮੌਤ ਦੇ ਮਾਮਲੇ 'ਚ ਕੋਰਟ ਨੇ ਦੋਸ਼ੀ ਪੁਲਿਸ ਅਫ਼ਸਰ ਨੂੰ 21 ਸਾਲ ਦੀ ਸਜ਼ਾ ਸੁਣਾਈ ਹੈ। ਸਾਬਕਾ ਅਮਰੀਕੀ ਪੁਲਿਸ ਅਫਸਰ ਡੇਰੇਕ ਸ਼ੌਵਿਨ ਨੂੰ 21 ਸਾਲ ਹੁਣ ਜੇਲ੍ਹ ਚ ਕੱਟਣੀ ਹੋਵੇਗੀ। ਮਈ 2020 ਚ ਫਲੋਇਡ ਨਾਂਅ ਦੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਡੇਰੇਕ ਸ਼ੌਵਿਨ ਨੇ ਗ੍ਰਿਫਤਾਰ ਕੀਤਾ ਸੀ ਅਤੇ ਸੜਕ ਤੇ ਹੀ ਫਲੋਇਡ ਦੀ ਗਰਦਨ ਤੇ ਆਪਣਾ ਗੋਡਾ ਰੱਖਿਆ ਸੀ। ਸਾਹ ਨਾ ਆਉਣ ਕਾਰਨ ਫਲੋਇਡ ਦੀ ਮੌਤ ਹੋ ਗਈ ਸੀ। ਜੌਰਜ ਫਲੋਇਡ ਦੀ ਮੌਤ ਦਾ ਪੂਰੇ ਅਮਰੀਕਾ 'ਚ ਪੁਰਜ਼ੋਰ ਵਿਰੋਧ ਹੋਇਆ ਸੀ। ਲੰਬੇ ਸਮੇਂ ਤੱਕ ਪ੍ਰਦਰਸ਼ਨ ਹੋਏ ਸੀ। ਅਖੀਰ ਕੋਰਟ ਨੇ ਦੋਸ਼ੀ ਪੁਲਿਸ ਅਫਸਰ ਡੇਰੇਕ ਸ਼ੌਵਿਨ ਨੂੰ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ।