Punjab News: ਵੇਖੋ ਪੰਜਾਬ ਦੀਆਂ ਕੁਝ ਅਹਿਮ ਖ਼ਬਰਾਂ ਫੱਟਾਫਟ ਅੰਦਾਜ਼ 'ਚ ABP Sanjha 'ਤੇ
ਏਬੀਪੀ ਸਾਂਝਾ
Updated at:
08 Jul 2022 01:59 PM (IST)
ਸੰਗਰੂਰ 'ਚ ਵਾਪਰਿਆ ਦਰਦਨਾਕ ਹਾਦਸਾ: ਸੰਗਰੂਰ ਗੇ ਦਿੜਬਾ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇੱਥੇ ਸੈਰ ਕਰ ਰਹੇ ਪਤੀ-ਪਤਨੀ 'ਤੇ ਕਾਰ ਚੜ੍ਹ ਗਈ। ਇਸ ਹਾਦਸੇ 'ਚ ਦੋਵਾਂ ਪਤੀ ਪਤਨੀ ਦੀ ਮੌਤ ਹੋ ਗਈ। ਦੋਵੇਂ ਪਤੀ-ਪਤਨੀ ਰੋਜ਼ਾਨਾ ਸੈਰ 'ਤੇ ਜਾਂਦੇ ਸੀ। ਗਲਤ ਸਾਈਡ ਤੋਂ ਆ ਰਹੀ ਕਾਰ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ, ਹਾਲਾਂਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਫਿਲਹਾਲ ਪੁਲਿਸ ਉਸਦੀ ਤਲਾਸ਼ ਚ ਜੁਟੀ ਹੈ।
ਮੁਕਤਸਰ 'ਚ ਚੋਰਾਂ ਦੇ ਹੌਸਲੇ ਬੁਲੰਦ: ਮੁਕਤਸਰ ਚ ਦਿਨੋਂ- ਦਿਨ ਲੁੱਟ ਦੀਆਂਵਾਰਦਾਤਾਂ ਵਧ ਜਾ ਰਹੀਆਂ ਹਨ। ਤਾਜ਼ਾ ਘਟਨਾ ਟਿੱਬੀ ਸਾਹਿਬ ਰੋਡ ਦੀ ਹੈ ਜਿੱਥੇ ਇੱਕ ਘਰ 'ਚ ਚੋਰਾਂ ਨੇ ਲੁੱਟ ਕੀਤੀ ਹੈ। ਕਰੀਬ 7 ਲੱਖ ਦੇ ਗਹਿਣੇ ਅਤੇ ਡੇਢ ਲੱਖ ਦੀ ਨਗਦੀ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।