ਮਲਟੀਪਲੈਕਸ ਐਸੋਸੀਏਸ਼ਨ ਵਲੋਂ ਕੇਂਦਰ ਸਰਕਾਰ ਤੋਂ ਸਿਨੇਮਾ ਖੋਲ੍ਹਣ ਦੀ ਮੰਗ
Sarfaraz Singh
Updated at:
31 Aug 2020 02:30 PM (IST)
Download ABP Live App and Watch All Latest Videos
View In App
ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਦੇਸ਼ ਭਰ ਵਿੱਚ ਸਿਨੇਮਾ ਹਾਲ ਹਾਲੇ ਵੀ ਬੰਦ ਹਨ. ਜਿਸਦੇ ਕਾਰਨ ਹੁਣ ਥੀਏਟਰ ਮਾਲਕਾਂ, ਏੰਟਰਟੇਨਮੇੰਟ ਇੰਡਸਟਰੀ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਕੇਂਦਰ ਸਰਕਾਰ ਨੂੰ ਥੀਏਟਰ ਖੋਲ੍ਹਣ ਦੀ ਅਪੀਲ ਕਰ ਰਹੇ ਹਨ। ਬੀਤੇ ਦਿਨ ਨੂੰ ਵੀ ਬਾਲੀਵੁੱਡ ਦੇ ਕਈ ਫਿਲਮ ਪ੍ਰੋਡਿਊਸਰਸ , ਅਦਾਕਾਰਾਂ ਅਤੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐਮ.ਏ.ਆਈ.) ਨੇ ਕੇਂਦਰ ਨੂੰ ਸਿਨੇਮਾਘਰਾਂ ਖੋਲ੍ਹਣ ਦੀ ਇਜਾਜ਼ਤ ਲੈਣ ਦੀ ਅਪੀਲ ਕੀਤੀ।ਪੂਰੇ ਦੇਸ਼ ਵਿਚ 25 ਮਾਰਚ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਸੀ. ਕੇਂਦਰ ਸਰਕਾਰ ਨੇ ਜੂਨ ਦੇ ਮਹੀਨੇ ਤੋਂ ਦਫਤਰਾਂ, ਬਾਜ਼ਾਰਾਂ, ਸ਼ਾਪਿੰਗ ਕੰਪਲੈਕਸਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਪਰ ‘ਅਨਲਾਕ -4’ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਥੀਏਟਰਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਸੀ ।ਐਮ.ਏ.ਆਈ ਨੇ 'ਸਪੋਰਟ ਮੂਵੀ ਥੀਏਟਰਸ' ਹੈਸ਼ਟੈਗ ਨਾਲ ਇਕ ਟਵੀਟ ਕੀਤਾ ਕਿ ਸਿਨੇਮਾ ਇੰਡਸਟਰੀ ਨਾ ਸਿਰਫ ਦੇਸ਼ ਦੇ ਬਲਕਿ ਕਲਚਰ ਦਾ ਇਕ ਅੰਦਰੂਨੀ ਹਿੱਸਾ ਹੈ, ਇਸ ਨਾਲ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਬਣਦੀ ਹੈ। ਇਸ ਵਿਚ ਕਿਹਾ ਗਿਆ ਕਿ , "ਬਹੁਤੇ ਦੇਸ਼ਾਂ ਵਿਚ ਸਿਨੇਮਾ ਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਆਗਿਆ ਦੇਣ ਦੀ ਬੇਨਤੀ ਕਰਦੇ ਹਾਂ। ਐਸੋਸੀਏਸ਼ਨ ਨੇ ਕਿਹਾ, "ਜੇਕਰ ਮੈਟਰੋ, ਮਾਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ, ਤਾਂ ਸਿਨੇਮਾ ਇੰਡਸਟਰੀ ਵੀ ਇੱਕ ਮੌਕੇ ਦਾ ਹੱਕਦਾਰ ਹੈ।" ਫਿਲਮ ਨਿਰਮਾਤਾ ਬੋਨੀ ਕਪੂਰ, ਪ੍ਰਵੀਨ ਡਬਾਸ ਅਤੇ ਸ਼ੀਬਾਸ਼ੀਸ਼ ਸਰਕਾਰ ਵਰਗੇ ਲੋਕਾਂ ਨੇ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਆਗਿਆ ਦੇਣ ਦੀ ਮੰਗ ਦਾ ਸਮਰਥਨ ਕੀਤਾ।