ਕੰਗਨਾ ਰਨੌਤ ਦੀ ਹਿਮਾਇਤ 'ਚ ਸੜਕਾਂ 'ਤੇ ਨਿਤਰੇ ਲੋਕ
Sarfaraz Singh
Updated at:
10 Sep 2020 02:30 PM (IST)
Download ABP Live App and Watch All Latest Videos
View In Appਬੀਐਮਸੀ ਵੱਲੋਂ ਮਹਾਰਾਸ਼ਟਰ ਵਿੱਚ ਕੰਗਨਾ ਰਣੌਤ ਦੇ ਦਫਤਰ ਨੂੰ ਢਾਹੁਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਲੋਕ ਕੰਗਨਾ ਦੇ ਸਮਰਥਨ ਵਿੱਚ ਸੜਕਾਂ 'ਤੇ ਉਤਰ ਆਏ ਹਨ ਅਤੇ ਇਸ ਘਟਨਾ ਪ੍ਰਤੀ ਰੋਸ ਜ਼ਾਹਰ ਕਰ ਰਹੇ ਹਨ। ਸ਼ਿਮਲਾ ਵਿੱਚ, ਬੀਜੇਪੀ ਮਹਿਲਾ ਮੋਰਚਾ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਸਾਂਝੇ ਤੌਰ ਤੇ ਮਹਾਰਾਸ਼ਟਰ ਸਰਕਾਰ ਅਤੇ ਕਾਂਗਰਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਔਰਤਾਂ ਨੇ ਕਿਹਾ ਕਿ ਕੰਗਨਾ ਰਣੌਤ ਹਿਮਾਚਲ ਦੀ ਧੀ ਹੈ।ਭਾਰਤ ਦੀਆਂ ਸਾਰੀਆਂ ਔਰਤਾਂ ਅਤੇ ਲੋਕ ਕੰਗਨਾ ਨਾਲ ਖੜੇ ਹਨ.