Sonakshi Sinha ਦੇ ਭਰਾ Luv sinha ਬਿਹਾਰ ਚੋਣਾਂ ਲਈ ਉਤਰੇ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਭਰਾ ਲਵ ਸਿਨਹਾ ਨੂੰ ਉਸਦੇ ਉਭਰ ਰਹੇ ਰਾਜਨੀਤਿਕ ਕੈਰੀਅਰ ਦੀ ਵਧਾਈ ਦਿਤੀ । ਬਿਹਾਰ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਲਵ ਸਿਨਹਾ ਪਟਨਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇਗਾ । ਸੋਨਾਕਸ਼ੀ ਨੇ ਆਪਣੀ ਮਾਂ ਪੂਨਮ ਸਿਨਹਾ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਇੰਸਟਾਗ੍ਰਾਮ 'ਤੇ ਲਵ ਸਿਨਹਾ ਦੀ ਤਸਵੀਰ ਸ਼ੇਅਰ ਕੀਤੀ ਹੈ ।ਤਸਵੀਰ ਨੂੰ ਸ਼ੇਅਰ ਕਰਦਿਆਂ ਸੋਨਾਕਸ਼ੀ ਨੇ ਲਿਖਿਆ, “ਮੈਨੂੰ ਆਪਣੇ ਵੱਡੇ ਭਰਾ ਲਵ ਸਿਨਹਾ 'ਤੇ ਮਾਣ ਹੈ, ਜਿਸ ਨੇ ਬਿਹਾਰ ਚੋਣ ਲਈ ਆਪਣਾ ਨਾਮਦਰਜ਼ ਕਰਵਾਇਆ ਹੈ । ਸਾਨੂੰ ਸੱਚਮੁੱਚ ਨੌਜਵਾਨਾਂ ਅਤੇ ਚੰਗੇ ਲੋਕਾਂ ਦੀ ਲੋੜ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਲਈ ਕਦਮ ਅੱਗੇ ਵਧਾਉਣ ! ਆਲ ਦਿ ਬੈਸਟ ਭਾਈ . "