Kurukshetra RDX Case: ਕੁਰੂਕਸ਼ੇਤਰ 'ਚ ਮਿਲੇ RDX ਮਾਮਲਾ ਦਾ ਮੁਲਜ਼ਮ 16 ਅਗਸਤ ਤੱਕ ਪੁਲਿਸ ਰਿਮਾਂਡ 'ਤੇ
Continues below advertisement
Kurukshetra RDX: ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਆਰਡੀਐਕਸ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ। ਬਰਾਮਦ ਹੋਏ ਵਿਸਫੋਟਕ ਵਿਚ ਕਰੀਬ 1.30 ਕਿਲੋ ਆਰਡੀਐਕਸ, ਟਾਈਮਰ, ਬੈਟਰੀ, ਡੈਟੋਨੇਟਰ ਅਤੇ ਇਨਵਰਟਰ ਸੀ। ਇਸ ਵਿਚ 9 ਘੰਟੇ ਦਾ ਟਾਈਮਰ ਸੀ। ਇਸ ਕਾਰਨ ਇਹ ਧਮਾਕਾ ਸੁਤੰਤਰਤਾ ਦਿਵਸ ਯਾਨੀ 15 ਅਗਸਤ ਤੋਂ ਪਹਿਲਾਂ ਕੀਤੇ ਜਾਣ ਦਾ ਖਦਸ਼ਾ ਸੀ। ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ 16 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਮੁਲਜ਼ਮ ਨੌਜਵਾਨਾਂ ਤੋਂ ਪੁੱਛਗਿੱਛ ਕਰਕੇ ਕਈ ਸਵਾਲਾਂ ਤੋਂ ਪਰਦਾ ਉਠਾਏਗੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵਿਸਫੋਟਕ ਸਮੱਗਰੀ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿੱਥੇ ਲਿਜਾਈ ਜਾ ਰਹੀ ਸੀ। ਬੰਬ ਨਿਰੋਧਕ ਦਸਤੇ ਨੇ ਬੀਤੇ ਦਿਨ ਬਰਾਮਦ ਹੋਏ ਬੰਬ ਨੂੰ ਡਿਫਿਊਜ਼ ਕਰ ਦਿੱਤਾ ਸੀ।
Continues below advertisement
Tags :
Police Remand Independence Day Kurukshetra Punjabi News Abp Sanjha RDX Explosives Recovered Bomb Disposal Squad Ambala-Shahabad Highway Accused Shamsher Singh Shahabad DSP