ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਕਰੌਸ ਫਾਇਰਿੰਗ, ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਜੱਗੂ ਭਗਵਾਨਪੁਰੀਆਂ ਗੈਂਗ ਦੇ 2 ਮੈਂਬਰ ਕਾਬੂ
ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਕਰੌਸ ਫਾਇਰਿੰਗ
ਮੁਲਜ਼ਮਾਂ ਕੋਲੋਂ 2 ਕਿਲੋ ਹੈਰੋਇਨ ਤੇ 30 ਬੋਰ ਦੀ ਪਿਸਤੌਲ ਬਰਾਮਦ
ਗੈਂਗਸਟਰਾਂ ਦਾ ਪੁਲਿਸ ਨੇ 11 ਕਿਲੋਮੀਟਰ ਤੱਕ ਨਹੀਂ ਛੱਡਿਆ ਪਿੱਛਾ
ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕਰਕੇ ਭੱਜੇ ਸਨ ਗੈਂਗਸਟਰ
ਜੰਡਿਆਲਾ ਗੁਰੂ ਪੁਲਿਸ ਨਾਕੇ ਦੀ ਘਟਨਾ
ਪੁਲਿਸ ਨੇ ਜੰਡਿਆਲਾ ਗੁਰੂ ਦੇ ਇੰਦਰ ਪੈਲੇਸ ਸਾਹਮਣੇ ਨਾਕੇਬੰਦੀ ਕੀਤੀ ਸੀ, ਸਪੈਸ਼ਲ ਸੈਲ ਕੋਲ ਗੈਂਗਸਟਰਾਂ ਦੀ ਜਾਣਕਾਰੀ ਸੀ. ਇਸ ਸਮੇਂ ਦੌਰਾਵ ਜਦ ਸ਼ੱਕ ਹੋਂਣ ਤੇ ਪੁਲਿਸ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਬੈਠੇ ਬਾਈਕ ਸਵਾਰ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਕੀਤੀ. ਹਮਲਾ ਕਰਨ ਤੋਂ ਬਾਅਦ ਦੋਵੇੰ ਮੋਟਰਸਾਈਕਲ ਚਾਲਕ ਫਰਾਰ ਹੋ ਗਏ ਹਨ ਤੇ ਪੰਜਾਬ ਪੁਲਿਸ ਨੇ 11 ਕਿਲੋਮੀਟਰ ਤੱਕ ਇਹਨਾਂ ਗੈਂਗਸਟਰਾਂ ਦਾ ਪਿੱਛਾ ਨਹੀਂ ਛੱਡਿਆ ਤੇ ਆਖਿਰਕਾਰ ਦੋਹਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ. ਫੜੇ ਗਏ ਗੈਂਗਸਟਰਾਂ ਦੀ ਪਹਿਚਾਨ ਗੁਰਭੇਜ ਤੇ ਸ਼ਮਸ਼ੇਰ ਵਜੋਂ ਹੋਈ ਹੈ