New traffic e-challan fraud: ਸਮਾਰਟ ਸਿਟੀ 'ਚ ਹੋ ਰਹੇ ਈ-ਚਾਲਾਨ ਦੀ ਧੋਖਾਧੜੀ ਦਾ ਵੱਡਾ ਸਕੈਮ
Continues below advertisement
E-Challan ਦੇ Fake ਮੈਸੇਜ ਤੋਂ ਹੋ ਜਾਓ ਸਾਵਧਾਨ,
ਨਹੀਂ ਤਾਂ ਹੋ ਜਾਏਗਾ Bank Account ਖਾਲੀ,
ਸਮਾਰਟ ਸਿਟੀ 'ਚ ਹੋ ਰਹੇ ਈ-ਚਾਲਾਨ ਦੀ ਧੋਖਾਧੜੀ ਦਾ ਵੱਡਾ ਸਕੈਮ
ਸਮਾਰਟ ਸਿਟੀ 'ਚ ਹੋ ਰਹੇ ਈ-ਚਾਲਾਨ ਦੀ ਧੋਖਾਧੜੀ ਦਾ ਵੱਡਾ ਸਕੈਮ
Police Warns Of Fake e-Challan Scam
Fake e-challan scam:
Fake e-challan scam:
Beware of e-challan scam
ਸਮਾਰਟ ਸਿਟੀ ਵਿਚ ਹੋ ਰਹੇ ਈ-ਚਾਲਾਨ ਦੀ ਧੋਖਾਧੜੀ ਦਾ ਵੱਡਾ ਸਕੈਮ
ਤਕਨੀਕ ਦਾ ਯੁੱਗ ਜਿਵੇਂ ਜਿਵੇਂ ਵਧ ਰਿਹਾ ਹੈ, ਉਵੇਂ ਹੀ ਠੱਗੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਈ-ਚਲਾਨ ਦੀ ਸੇਵਾ ਸਮਾਰਟ ਸਿਟੀ ਵਿੱਚ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈ। ਪਰ ਹੁਣ Hackers ਅਤੇ ਆਨਲਾਈਨ ਠੱਗਾਂ ਨੇ ਇਹ ਹਥਕੰਡਾ ਅਪਣਾ ਲਿਆ ਹੈ। ਇਸ ਠੱਗੀ ਤੋਂ ਕਿਵੇਂ ਬਚ ਸਕਦੇ ਹਾਂ, ਏਬੀਪੀ ਸਾਂਝਾ ਨਾਲ ਖਾਸ ਇੰਟਰਵਿਉ ਵਿੱਚ ਚੰਡੀਗੜ ਟਰੈਫਿਕ ਪੁਲਿਸ ਦੇ ਡੀ.ਐਸ.ਪੀ ਜਸਵਿੰਦਰ ਸਿੰਘ ਨੇ ਦਿੱਤੀ ਜਾਣਕਾਰੀ। ਅੱਜ ਕਲ ਜੋ ਸੈਕਮਸਰ(Scammers) ਹਨ ਅਤੇ ਆਨਲਾਈਨ ਠੱਗ ਹਨ, ਉਹ ਈ-ਚਲਾਨ ਦੇ ਰਾਹੀਂ ਆਮ ਲੋਕਾਂ ਨਾਲ ਠੱਗੀ ਕਰ ਰਹੇ ਹਨ। ਚੰਡੀਗੜ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨਾਲ ਠੱਗੀ ਹੋ ਚੁਕੀ ਹੈ, ਅਤੇ ਹਜਾਰਾਂ ਲੱਖਾਂ ਰੁਪਏ ਲੋਕਾਂ ਦੇ ਖਾਤੇ ਚੋਂ ਠੱਗੀ ਮਾਰ ਕੇ ਖਤਮ ਕੀਤੇ ਜਾ ਰਹੇ ਹਨ।
ਤੁਸੀਂ ਵੀ ਜੇਕਰ ਚੰਡੀਗੜ੍ਹ ਵਾਸੀ ਹੋ ਜਾਂ ਫਿਰ ਚੰਡੀਗੜ੍ਹ ਆਪਣੇ ਕਿਸੇ ਕੰਮ ਲਈ ਆਉੰਦੇ ਹੋ ਜਾਂ ਫਿਰ Tourist ਵਜੋਂ ਆਉਂਦੇ ਹੋ । ਜਾਂ ਫਿਰ ਦੇਸ਼ ਦੀ ਕਿਸੇ ਵੀ ਸਮਾਰਟ ਸਿਟੀ ਵਿੱਚ ਜਾਂਦੇ ਹੋ। ਤੁਹਾਨੂੰ ਜੇਕਰ ਈ-ਚਾਲਾਨ ਦਾ ਕੋਈ ਮੈਸੇਜ ਜਾਂ WhatsApp ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਲੋੜ ਹੈ ਸੁਚੇਤ ਹੋਣ ਦੀ। ਕਿਉਂਂਕਿ ਤੁਹਾਡੇ ਨਾਲ ਵੀ ਠੱਗੀ ਹੋ ਸਕਦੀ ਹੈ। ਤੁਹਾਡਾ ਮੋਬਾਇਲ ਹੈਕ ਕਰਕੇ ਤੁਹਾਡੇ ਬੈਂਕ ਖਾਤਿਆਂ ਵਿੱਚੋਂ ਤੁਹਾਡੀ ਮਿਹਨਤ ਦੀ ਕਮਾਈ ਨੂੰ ਠੱਗ ਚੋਰੀ ਕਰ ਲੈਣਗੇ। ਇਹੀ ਨਹੀਂ ਤੁਹਾਡੇ ਨਿਜੀ ਮੈਸੇਜ, ਤੁਹਾਡੀਆਂ ਨਿਜੀ ਫੋਟੋਆਂ ਵੀ ਲੀਕ ਹੋ ਸਕਦੀਆਂ ਹਨ। ਕਿਉਂਕਿ ਜਿਵੇਂ ਹੀ ਤੁਸੀਂ ਉਸ ਜਾਅਲੀ ਈ-ਚਲਾਨ(E-Challan) ਵਾਲੇ ਲਿੰਕ 'ਤੇ ਕਲਿਕ ਕੀਤਾ ਤਾਂ ਤੁਹਾਡਾ ਫੋਨ ਨਾਲ ਦੀ ਨਾਲ ਹੈਕ ਹੋ ਜਾਏਗਾ। ਤੁਹਾਡੇ ਫੋਨ ਦਾ ਸਾਰਾ Access ਹੈਕਰ ਤੇ ਠਗ ਕੋਲ ਪਹੁੰਚ ਜਾਏਗਾ । ਤੁਹਾਡੇ ਫੋਨ ਦੀ ਹਰ ਡਿਟੇਲ ਚੋਰੀ ਕਰ ਲਈ ਜਾਏਗੀ। ਤੁਹਾਡੇ ਪਰਿਵਾਰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਦੇ ਸੰਪਰਕ ਚੋਰੀ ਕਰਕੇ ਉਨ੍ਹਾਂ ਨੂੰ ਤੁਹਾਡੇ ਨਾਮ ਤੋਂ ਮੈਸੇਜ ਭੇਜ ਕੇ ਜਾਂ ਫਿਰ ਕਾਲ ਕਰਕੇ ਪੈਸੇ ਮੰਗੇ ਜਾਂਦੇ ਹਨ ਜਾਂ ਫਿਰ ਮਦਦ ਦੇ ਰੁਪ ਵਿੱਚ ਪੈਸੇ ਮੰਗੇ ਜਾਂਦੇ ਹਨ। ਅਸੀਂ ਬਿਨ੍ਹਾਂ ਜਾਂਚ ਕੀਤੇ ਰੁਪਏ ਭੇਜ ਵੀ ਦਿੰਦੇ ਹਾਂ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਾਂ।
ਇਸ ਠੱਗੀ ਤੋਂ ਬਚਨ ਲਈ ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ । Advisory ਵੀ ਜਾਰੀ ਕੀਤੀ ਜਾ ਰਹੀ ਹੈ ।
ਕਿਵੇਂ ਆਉਂਦਾ ਹੈ ਜਾਅਲੀ eChallan ਦਾ ਮੈਸੇਜ ?
ਪ੍ਰਸ਼ਾਸਨ ਦੀ ਤਸਵੀਰ ਡਿਸਪਲੇ ਪਿਕ ਵਿੱਚ ਲਗਾ ਕੇ ਵਟਸਐਪ ਦੇ ਰਾਹੀਂ ਮੈਸੇਜ ਭੇਜਿਆ ਜਾਂਦਾ ਹੈ। Parivahan Sewa ਦਾ ਜਾਅਲੀ ਲਿੰਕ ਇਸ ਮੈਸੇਜ ਦੇ ਨਾਲ ਭੇਜਿਆ ਜਾਂਦਾ ਹੈ। ਤੁਹਾਡੇ ਵਾਹਨ ਦਾ ਨੰਬਰ ਵੀ ਇਸ ਵਿੱਚ ਲਿਖਿਆ ਜਾਂਦਾ ਹੈ। ਲਿੰਕ ਤੇ ਕਲਿਕ ਕਰਨ ਨਾਲ ਕੋਈ ਚਲਾਨ ਨਹੀਂ ਦਿਖਾਈ ਦਿੰਦਾ। ਇਹ ਸਿਰਫ ਤੁਹਾਡੇ ਫੋਨ ਨੂੰ ਹੈਕ ਕਰਨ ਲਈ ਲਿੰਕ ਭੇਜਿਆ ਜਾਂਦਾ ਹੈ। ਲਿੰਕ 'ਤੇ ਕਲਿਕ ਕਰਨ ਨਾਲ ਜਾਂ ਉਸਨੂੰ ਡਾਉਨਲੋਡ ਕਰਨ ਨਾਲ ਤੁਹਾਡਾ ਫੋਨ ਹੈਕ ਹੋ ਜਾਏਗਾ। ਕਈ ਵਾਰ ਫੇਕ ਕਾਲ ਰਾਹੀਂ ਵੀ ਈ-ਚਲਾਨ ਦੇ ਨਾਮ ਤੇ ਠੱਗੀ ਕੀਤੀ ਜਾਂਦੀ ਹੈ। ਜੋ ਜਾਅਲੀ ਲਿੰਕ ਹੈ ਉਹ ਇਸ ਪ੍ਰਕਾਰ ਹੈ - Fake link - https:echallanparivahan.in/
E-Challan ਕਦੇ ਵੀ ਕਿਸੇ ਮੋਬਾਈਲ ਨੰਬਰ ਤੋਂ ਨਹੀ ਆਉਂਦਾ ।
ਜਦੋ ਵੀ ਤੁਹਾਨੂੰ ਕੋਈ ਈ ਚਾਲਾਨ ਦਾ ਮੈਸੇਜ ਆਉੰਦਾ ਹੈ ਤਾਂ ਉਸਨੂੰ ਤੁਸੀ ਸਰਾਕਰ ਦੀ ਵਾਹਨ ਵੈਬਸਾਈਟ ਤੇ ਜਾ ਕੇ ਚੈਕ ਕਰ ਸਕਦੇ ਹੋ । ਤੁਸੀ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਆਪਣਾ ਚਾਲਾਨ ਨੰਬਰ ਭਰ ਕੇ ਆਪਣਾ ਚਾਲਾਨ ਚੈਕ ਕਰ ਸਕਦੇ ਹੋ । ਚੰਡੀਗੜ੍ਹ ਟਰੈਫਿਕ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਵੀ ਸਰਵਿਸ ਦੇ ਉਪਰ ਕਲਿਕ ਕਰਕੇ ਆਪਣਾ ਚਾਲਾਨ ਚੈਕ ਕਰ ਸਕਦੇ ਹੋ ।
ਕਿਵੇਂ ਇਸ ਜਾਅਲੀ ਚਾਲਾਨ ਦੇ ਮੈਸੇਜ ਤੋ ਬਚ ਸਕਦੇ ਹਾਂ?
ਜਦੋਂ ਵੀ ਤੁਹਾਨੂੰ ਕੋਈ ਅਜਿਹਾ ਮੈਸੇਜ ਆਵੇਂ ਤਾਂ ਤੁਸੀਂ ਤੁਰੰਤ ਉਸ ਮੈਸੇਜ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣੀ ਹੈ। ਜੇਕਰ ਤੁਹਾਡਾ ਕੋਈ ਚਾਲਾਨ ਹੁੰਦਾ ਹੈ ਤਾਂ ਤੁਹਾਨੂੰ ਜੋ ਮੈਸੇਜ ਆਏਗਾ ਤਾਂ ਉਸ ਤੇ ਕੋਈ ਮੋਬਾਈਲ ਨੰਬਰ ਨਹੀਂ ਹੋਵੇਗਾ। ਅਸਲੀ ਚਾਲਾਨ ਦੇ ਮੈਸੇਜ ਦੇ ਉੱਪਰ VAHAN ਲਿਖਿਆ ਹੋਏਗਾ ਅਤੇ ਮੈਸੇਜ ਦੀ ਸ਼ੁਰੂਆਤ ਚਾਲਾਨ ਨੰਬਰ ਨਾਲ ਹੁੰਦੀ ਹੈ। ਅਸਲ ਮੈਸੇਜ ਵਿੱਚ ਤੁਹਾਡੇ ਵਾਹਨ ਦਾ ਚਾਲਾਨ ਬੁਕ ਹੋਣ ਦੀ ਜਾਣਕਾਰੀ ਲਿਖੀ ਹੁੰਦੀ ਹੈ ਅਤੇ ਚਾਲਾਨ ਨੰਬਰ ਲਿਖਿਆ ਹੁੰਦਾ ਹੈ । ਤੁਸੀਂ ਚਾਲਾਨ ਦਾ ਨੰਬਰ Parivahan Sewa ਦੀ ਵੈਬਸਾਈਟ ਉਤੇ ਜਾ ਕੇ ਆਪਣੇ ਚਾਲਾਨ ਨੰਬਰ ਜਾਂ ਵਹੀਕਲ ਦਾ ਨੰਬਰ ਜਾਂ ਡਰਾਈਵਿੰਗ ਲਾਈਸੈਂਸ ਦਾ ਨੰਬਰ ਭਰ ਕੇ captcha ਡਿਟੇਲ ਅਤੇ OTP ਭਰ ਕੇ ਜਾਂਚ ਕਰ ਸਕਦੇ ਹੋ। ਇਹ ਡਿਟੇਲ ਭਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਵਾਹਨ ਵਲੋਂ ਹੋਈ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਦੀ ਜਾਣਕਾਰੀ ਫੋਟੋ ਅਤੇ 8 ਸੈਂਕੇਂਡ ਦੀ ਵੀਡੀਓ ਰਾਹੀਂ ਦਿਖਾਈ ਦੇਵੇਗੀ । ਇਸ ਤੋਂ ਸੱਪਸ਼ਟ ਹੋਏਗਾ ਕਿ ਤੁਹਾਡਾ ਚਾਲਾਨ ਹੋਇਆ ਹੈ ਜਾਂ ਨਹੀਂ ।
ਜੇਕਰ ਗਲਤੀ ਨਾਲ ਤੁਸੀਂ ਲਿੰਕ ਤੇ ਕਲਿਕ ਕਰ ਲੈਂਦੇ ਹੋ ਤਾਂ ਤੁਰੰਤ ਹੀ ਇਸ ਦੀ ਰਿਪੋਰਟ ਸਾਈਬਰ ਕਰਾਈਮ ਦੀ ਕਾਲ ਸੇਵਾ ਨੰਬਰ 1930 ਤੇ ਦਿੱਤੀ ਜਾ ਸਕਦੀ ਹੈ। ਜੇਕਰ ਤੁਹਾਡੇ ਨਾਲ ਕੋਈ Fraud ਹੋ ਗਿਆ ਹੈ ਤਾਂ ਤੁਰੰਤ ਉਸਦੀ ਸ਼ਿਕਾਇਤ ਤੁਸੀਂ ਆਲ ਇੰਡਿਆ ਸਾਈਬਰ ਹੈਲਪ ਲਾਇਨ ਨੰਬਰ 1930 'ਤੇ ਕਰ ਸਕਦੇ ਹੋ।
#cybercrime #scam #echallanscam #hackers #chandigarh #chandigarhtrafficpolice #trafficrules #chandigarh #ashraphdhuddy #abpsanjha #mobilephone #phonehack #indiagovt #punjab #PunjabPolice #Privahan #Parivahansewa #dspjaswindersingh #dhuddy #livenews #besafe #Staysafe #1930 #delhi #DelhiEchallan #echallan #ministryofroadtransport #fir #viral #trending #facebook #instagram #youtube #bankfraud #paytmfraud
Continues below advertisement
Tags :
Viral Instagram Scam Cybercrime PunjabPolice Punjab Chandigarh #abpsanjha Fir Trending Echallan DELHI AshraphDhuddy Echallanscam Hackers Chandigarhtrafficpolice Trafficrules Mobilephone Phonehack Indiagovt Privahan Parivahansewa Dspjaswindersingh Dhuddy Livenews Besafe Staysafe DelhiEchallan Ministryofroadtransport Facebook Youtube Bankfraud 1930 Paytmfraud