ਤੀਆਂ ਦੇ ਤਿਉਹਾਰ 'ਤੇ ਮੁਟਿਆਰਾਂ ਨੇ ਨੱਚ-ਟੱਪ ਕੇ ਮਨਾਈਆਂ ਤੀਆਂ
Continues below advertisement
ਤੀਆਂ ਦੇ ਤਿਉਹਾਰ 'ਤੇ ਮੁਟਿਆਰਾਂ ਨੇ ਨੱਚ-ਟੱਪ ਕੇ ਮਨਾਈਆਂ ਤੀਆਂ
ਸਾਵਣ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਾਵਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਸਾਵਣ ਦੇ ਮਹੀਨੇ ਵਿੱਚ ਨਵ-ਵਿਆਹੁਤਾ ਔਰਤਾਂ ਆਪਣੇ ਪੇਕੇ ਘਰ ਜਾ ਕੇ ਆਪਣੀ ਸਹੇਲੀਆਂ ਨਾਲ ਪਿੱਪਲ ਹੇਠਾਂ ਪੀਂਘਾਂ ਝੂਟਦੀਆਂ ਅਤੇ ਨੱਚ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਮੋਹਾਲੀ ਚ ਵੀ ਨਵ ਵਿਆਹੀਆਂ ਕੁੜੀਆਂ ਵਲੋਂ ਤੀਆਂ ਦਾ ਤਿਉਹਾਰ ਬੜੀ ਹੀ ਰੀਜ ਨਾਲ ਮਨਾਇਆ ਗਿਆ । ਆਉਣ ਵਾਲੀ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਬਹੁਤ ਉਪਰਾਲੇ ਕਰਨ ਦੀ ਲੋੜ ਹੈ । ਮਾਡਰਨ ਯੁਗ ਵਿਚ ਪੁਰਾਣੇ ਰੀਤੀ ਰਿਵਾਜ ਲੋਕ ਭੁਲਦੇ ਜਾ ਰਹੇ ਹਨ ।
Continues below advertisement