ਤੋੜੀ ਜਾ ਰਹੀ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕਿਟ, ਦੁਕਾਨਦਾਰਾਂ ਦਾ ਰੋ-ਰੋ ਬੁਰਾ ਹਾਲ, ਦੇਖੋ ਜ਼ਮੀਨੀ ਹਲਾਤ

Continues below advertisement

ਪ੍ਰਸ਼ਾਸਨ ਨੇ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਉਹ ਖੁਦ ਦੁਕਾਨਾਂ ਹਟਾ ਕੇ ਸਰਕਾਰੀ ਜ਼ਮੀਨ ਖਾਲੀ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਵਲੋਂ 28 ਜੂਨ ਨੂੰ ਦੁਕਾਨਾਂ ਢਾਹ ਦਿੱਤੀਆਂ ਜਾਣਗੀਆਂ ਤੇ ਇਸ ਕਾਰਵਾਈ ਦਾ ਖਰਚਾ ਵੀ ਸਬੰਧਤ ਦੁਕਾਨਦਾਰਾਂ ਤੋਂ ਵਸੂਲਿਆ ਜਾਵੇਗਾ। ਜਾਣਕਾਰੀ ਅਨੁਸਾਰ ਇਹ ਮਾਰਕੀਟ 10 ਹਜ਼ਾਰ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਹੈ। ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਪਿੰਡ ਬਡਹੇੜੀ ਅਧੀਨ ਅਉਂਦੀ ਇਹ ਜ਼ਮੀਨ ਜਨਤਕ ਉਦੇਸ਼ ਭਾਵ ਚੰਡੀਗੜ੍ਹ ਦੇ ਫੇਜ਼-3 ਖੇਤਰ ਦੇ ਵਿਕਾਸ ਲਈ ਐਕੁਆਇਰ ਕੀਤੀ ਗਈ ਹੈ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਜ਼ਮੀਨ ਦੇ ਮਾਲਕਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਇਥੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਨੋਟਿਸ ਵਿੱਚ 28 ਜੂਨ ਤੱਕ ਆਪਣੇ ਪੱਧਰ ’ਤੇ ਗੈਰ-ਕਾਨੂੰਨੀ ਢਾਂਚੇ ਢਾਹੁਣ ਦੇ ਆਦੇਸ਼ ਦਿੱਤੇ ਗਏ ਹਨ।

ਮਾਰਬਲ ਕਮੇਟੀ ਦੀ ਤਰਜ਼ ’ਤੇ ਬਦਲਵੀਂ ਥਾਂ ਮੰਗੀ
ਫਰਨੀਚਰ ਮਾਰਕੀਟ ਐਸੋਸੀਏਸ਼ਨ ਸੈਕਟਰ-53 ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਦੱਸਿਆ ਕਿ ਮਾਰਕੀਟ ਹਰ ਸਾਲ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਥੇ ਮਾਰਕੀਟ ਵਿੱਚ 116 ਦੁਕਾਨਾਂ ਹਨ ਜੋ ਪਿਛਲੇ ਲਗਪਗ 38 ਸਾਲਾਂ ਤੋਂ ਚਲ ਰਹੀਆਂ ਹਨ ਅਤੇ ਹੁਣ ਪ੍ਰਸ਼ਾਸਨ ਅਚਾਨਕ ਉਨ੍ਹਾਂ ਨੂੰ ਤਬਾਹ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਰਬਲ ਮਾਰਕੀਟ ਨੂੰ ਬਦਲਵੀਂ ਥਾਂ ਦਿੱਤੀ ਗਈ ਹੈ, ਉਸੇ ਤਰਜ਼ ’ਤੇ ਫਰਨੀਚਰ ਮਾਰਕੀਟ ਨੂੰ ਵੀ ਥਾਂ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਕੀਟ 1986 ਤੋਂ ਸਥਾਪਿਤ ਹੈ। ਉਨ੍ਹਾਂ ਦੀ ਐਸੋਸੀਏਸ਼ਨ ਰਜਿਸਟਰਡ ਹੈ ਪਰ ਫਿਰ ਵੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਾਰਕੀਟ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ।

Continues below advertisement

JOIN US ON

Telegram