Jalandhar 'ਚ ਫੈਕਟਰੀ ਦੀ ਗੈਸ ਲੀਕ ਹੋਈ, ਪੁਲਿਸ ਨੇ ਇਲਾਕਾ ਕਰਾਇਆ ਸੀਲ
ਅਸ਼ਰਫ਼ ਢੁੱਡੀ
Updated at:
21 Sep 2024 03:56 PM (IST)
Download ABP Live App and Watch All Latest Videos
View In AppJalandhar 'ਚ ਫੈਕਟਰੀ ਦੀ ਗੈਸ ਲੀਕ ਹੋਈ, ਪੁਲਿਸ ਨੇ ਇਲਾਕਾ ਕਰਾਇਆ ਸੀਲ
ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਸੜਕ ਨੂੰ ਦੋਵੇਂ ਪਾਸਿਓਂ ਰਸਤਾ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਦਮੋਰੀਆ ਪੁਲ ਦੇ ਉਪਰ ਤੋਂ ਭੇਜਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।