Ludhiana Jagan Veer Story| ਨਿੱਕੀ ਉਮਰੇ ਕੈਂਸਰ, ਅੱਖਾਂ ਦੀ ਰੋਸ਼ਨੀ ਗਈ, Salman Khan ਨਾਲ ਮਿਲਣ ਦੀ ਸੀ ਤਮੰਨਾ, ਇੰਝ ਪੂਰਾ ਹੋਇਆ ਸਪਨਾ

Continues below advertisement

#cancer #Ludhiana #JaganVeerstory #LudhianaJaganVeerStory #abpsanjha #abplive

ਲੁਧਿਆਣਾ (ਸੰਜੀਵ ਰਾਜਪੁਤ ਦੇ ਨਾਲ ਅਸ਼ਰਫ਼ ਢੁੱਡੀ ਦੀ ਰਿਪੋਰਟ) 

 
ਨਿੱਕੀ ਉਮਰੇ ਕੈਂਸਰ ਹੋਇਆ, ਅੱਖਾਂ ਦੀ ਰੋਸ਼ਨੀ ਵੀ ਚਲੀ ਗਈ, ਫਿਰ ਵੀ ਹਿਮੰਤ ਨਹੀ ਹਾਰੀ 
ਸਲਮਾਨ ਖਾਨ ਨਾਲ ਮਿਲਣ ਦੀ ਤਮੰਨਾ ਸੀ , ਸਪਨਾ ਪੂਰਾ ਹੋਇਆ 
 
ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇਂ ਬੜੀ ਹੈਂ, ਯੇ ਮੁਸ਼ਕਿਲੋਂ ਸੇ ਕਹਿ ਦੋ, ਮੇਰਾ ਖੁਦਾ ਬੜਾ ਹੈ... ਇਹ ਸਤਰਾਂ ਉਸ ਮਾਂ ਦੀਆਂ ਹਨ ਜਿਸਨੇ ਆਪਣੇ ਪੁੱਤ ਨੂੰ ਮੌਤ ਦੇ ਮੁੰਹ ਚੋਂ ਬਾਹਰ ਨਿਕਲਦੇ ਦੇਖਿਆ ਹੈ । ਏਬੀਪੀ ਸਾਂਝਾ ਅੱਜ ਇਸ ਕਹਾਣੀ ਵਿੱਚ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹੈ ਜਗਨਵੀਰ ਨਾਲ ਜਿਸ ਨੂੰ ਸਿਰਫ ਚਾਰ ਸਾਲ ਦੀ ਉਮਰ ਵਿੱਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ । ਲੰਬਾ ਸਮਾਂ ਇਲਾਜ ਚੱਲਿਆ ਤੇ ਇਸ ਨਾ ਮੁਰਾਦ ਬਿਮਾਰੀ ਨੂੰ ਮਾਤ ਦੇ ਦਿੱਤੀ । ਸਲਖਾਨ ਖਾਨ ਨੇ ਵੀ ਇਸ ਬੱਚੇ ਨੂੰ ਅਸਪਤਾਲ ਵਿੱਚ ਮੁਲਾਕਾਤ ਕਰਕੇ ਹੋਸਲਾਂ ਵਧਾਇਆ। ਲੁਧਿਆਣਾ ਚ ਰਹਿਣ ਵਾਲੇ ਜਗਨਵੀਰ ਦੀ ਉਮਰ 3.5 ਸਾਲ ਸੀ ਜਦੋ ਉਹ ਅਚਾਨਕ ਹੇਠਾਂ ਡਿੱਗੀਆ ਅਤੇ ਉਸ ਦੀ ਤਬਿਅਤ ਖਰਾਬ ਹੋ ਗਈ । ਅਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ । ਕੁਝ ਮਹੀਨਿਆਂ ਬਾਅਦ ਜਗਨ ਦੇ ਪਰਿਵਾਰ ਨੂੰ ਡਾਕਟਰਾਂ ਤੋ ਪਤਾ ਲਗਿਆ ਕਿ ਜਗਨਵੀਰ ਨੂੰ ਕੈਂਸਰ ਹੈ । ਇਹ ਸੁਣਨ ਤੋਂ ਬਾਅਦ ਪਰਿਵਾਰ ਤੇ ਮੰਨੋ ਜਿਵੇ ਕੋਈ ਪਹਾੜ ਟੁੱਟ ਗਿਆ ਹੋਵੇ । ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ।
 
ਲੁਧਿਆਣਾ ਦੇ ਜਗਨਵੀਰ ਨੇ ਮੌਤ ਨੂੰ ਹਰਾਇਆ, ਨਿੱਕੀ ਉਮਰ 'ਚ ਕੈਂਸਰ ਨੂੰ ਮਾਤ ਦੇ ਕੇ ਜਗਨ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਜੇਕਰ ਇਨਸਾਨ ਦੀ ਇੱਛਾ ਸ਼ਕਤੀ ਤਾਕਤਵਰ ਹੋਵੇ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ । ਏਬੀਪੀ ਸਾਂਝਾ ਦੇ ਪੱਤਰਕਾਰ ਸੰਜੀਵ ਰਾਜਪੂਤ ਅਤੇ ਅਸ਼ਰਫ਼ ਢੁੱਡੀ ਨਾਲ ਖਾਸ ਗਲਬਾਤ ਦੋਰਾਨ ਜਗਨਵੀਰ ਨੇ ਦਸਿਆ ਕਿ ਮੈਂ ਕੈਂਸਰ ਦਾ ਇਲਾਜ ਕਰਾਉਣ ਲਈ ਮੁੰਬਈ ਗਿਆ ਸੀ ਪਰ ਮੇਰੇ ਮਨ ਵਿਚ ਇਹ ਨਹੀ ਸੀ ਚਲ ਰਿਹਾ ਕਿ ਮੈ ਕੈਂਸਰ ਤੋ ਪੀੜੀਤ ਹਾਂ ਅਤੇ ਕੈਂਸਰ ਦਾ ਇਲਾਜ ਕਰਾਉਣ ਲਈ ਨਹੀ ਗਿਆ । ਮੇਰੇ ਮਨ ਵਿੱਚ ਸਲਮਾਨ ਖਾਨ ਨੂੰ ਮਿਲਣ ਦੀ ਇੱਛਾ ਸੀ ।ਉਹ ਇੱਛਾ ਮੇਰੀ ਵਾਹਿਗੂਰੂ ਜੀ ਨੇ ਪੂਰੀ ਕਰ ਦਿਤੀ। 
 
ਸਲਮਾਨ ਖਾਨ ਅਤੇ ਵਿਕੀ ਕੋਸ਼ਲ ਜਗਨਵੀਰ ਨੂੰ ਅਸਪਤਾਲ ਵਿਚ ਮਿਲਣ ਆਏ ।  ਜਗਨਵੀਰ ਨੇ ਕਿਹਾ ਕਿ ਕੈਂਸਰ ਨੂੰ ਦਿਲ ਤੇ ਨਹੀ ਲੈਣਾ ਅਤੇ ਕੈਂਸਰ ਨਾਲ ਮਾਇੰਡ ਗੇਮ ਖੇਡਣੀ ਹੈ । ਕੈਂਸਰ ਤੋ ਹਾਰਨਾ ਨਹੀ ਹੈ ਕੈਂਸਰ ਤੋਂ ਜਿਤਣਾ ਹੈ । ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਮੈਂ ਹਾਰੂੰਗਾ ਨਹੀ ਮੈ ਜਿੱਤੂਗਾਂ ।  
 
ਜਗਨਵੀਰ ਸਿੰਘ ਦੇ ਦਾਦਾ ਨਰਿੰਦਰਪਾਲ ਸਿੰਘ ਨੇ ਦਸਿਆ ਕਿ ਗੁਰੂ ਰਾਮ ਦਾਸ ਜੀ ਦੀ ਬਹੁਤ ਕਿਰਪਾ ਸਾਡੇ ਬੱਚੇ ਤੇ ਹੋਈ ਹੈ। ਕੈਂਸਰ ਵਰਗੀ ਭਿਆਨਕ ਬਿਮਾਰੀ ਤੋ ਠੀਕ ਹੋਣਾ ਸੰਭਵ ਨਹੀ ਹੈ । ਮੁੰਬਈ ਦੇ ਟਾਟਾ ਮੈਮੋਰੀਅਲ ਅਸਪਤਾਲ ਵਿੱਚ ਇਸਦਾ ਇਲਾਜ ਹੋਇਆ । ਜਗਨ ਆਪਣੀ ਲਿਆਕਤ ਨਾਲ ਸਕੂਲ ਅਤੇ ਘਰ ਦੋਨਾਂ ਥਾਵਾਂ ਤੇ ਸਬ ਦਾ ਦਿਲ ਜਿਤ ਲੈਂਦਾ ਹੈ ਅਤੇ ਸਕੂਲ ਵਿੱਚ ਹਰ Activity ਵਿੱਚ ਭਾਗ ਲੈਂਦਾ ਹੈ ਤੇ ਜਮਾਤ ਦਾ ਮੋਨੀਟਰ ਵੀ ਹੈ । ਜਗਨ ਦੀ ਦਾਦੀ ਹਰਜੀਤ ਕੌਰ ਨੇ ਵੀ ਆਪਣੇ ਪੋਤੇ ਦੇ ਠੀਕ ਹੋਣ 'ਤੇ ਵਾਹਿਗੁਰੂ ਦਾ ਸ਼ੁਰਕਾਨਾ ਕੀਤਾ ਹੈ । 
 
ਜਗਨਵੀਰ ਦੀ ਮਾਂ ਸੁਖਬੀਰ ਕੌਰ ਨੇ ਦਸਿਆ ਕਿ ਸਾਲ 2018 ਵਿੱਚ ਸਾਨੂੰ ਪਤਾ ਲੱਗਿਆ ਸੀ ਕਿ ਜਗਨਵੀਰ ਨੂੰ ਕੈਂਸਰ ਹੈ । ਉਸ ਤੋਂ ਬਾਅਦ 7 ਮਹੀਨੇ ਮੁੰਬਈ ਵਿੱਚ ਇਲਾਜ ਚੱਲਿਆ ।  ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇਂ ਬੜੀ ਹੈਂ , ਯੇ ਮੁਸ਼ਕਿਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ ਇਹ ਰਿੰਗਟੋਨ ਮੁੰਬਈ ਇਲਾਜ ਲਈ ਜਾਣ ਸਮੇਂ ਹਵਾਈ ਜਹਾਜ ਵਿੱਚ ਨਾਲ ਦੀ ਸੀਟ ਤੇ ਬੈਠੀ ਸਵਾਰੀ ਦੇ ਮੋਬਾਇਲ ਤੇ ਵਜੀ ਸੀ  ਇਹ ਸੁਣ ਕੇ ਮੇਰਾ ਵਿਸ਼ਵਾਸ ਹੋਰ ਤਗੜਾ ਹੋ ਗਿਆ ਸੀ। ਜਗਨਵੀਰ ਅਸਪਤਾਲ ਵਿੱਚ ਪੋਜਿਟਿਵ ਗੀਤ ਸੁਣਦਾ ਸੀ । ਦੁਨੀਆ ਵਿੱਚ ਜੇਕਰ ਕੋਈ ਦੁਜਾ ਸਵਰਗ ਹੈ ਤਾਂ ਉਹ ਟਾਟਾ ਮੈਮੋਰੀਅਲ ਅਸਪਤਾਲ ਹੈ । ਸਲਮਾਨ ਖਾਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਜਗਨਵੀਰ ਦੇ ਠੀਕ ਹੋਣ ਵਿੱਚ । ਸਲਮਾਨ ਖਾਨ ਜਗਨਵੀਰ ਦੇ ਮਨਪਸੰਦ ਅਦਾਕਾਰ ਸੀ ਅਤੇ ਸਲਮਾਨ ਖਾਨ ਨੂੰ ਮਿਲਣਾ ਜਗਨ ਦੀ ਦਿਲੀ ਤਮੰਨਾ ਸੀ ।  ਜਗਨ ਹਮੇਸ਼ਾ ਕਹਿੰਦਾ ਸੀ ਕਿ ਮੈਂ ਸਲਮਾਨ ਖਾਨ ਨੂੰ ਮਿਲਣਾ ਹੈ ਤੇ ਸਾਡਾ ਹਮੇਸ਼ਾ ਜਵਾਬ ਹੁੰਦਾ ਸੀ ਕਿ ਸਲਮਾਨ ਖਾਨ ਮੁਬੰਈ ਰਹਿੰਦੇ ਹਨ ਅਤੇ ਅਸੀਂ ਕਦੇ ਮੁੰਬਈ ਜਾ ਨਹੀਂ ਸਕਦੇ ।  ਜਗਨਵੀਰ ਅਚਾਨਕ ਬਿਮਾਰ ਹੋਇਆ, ਉਸ ਤੋਂ ਬਾਅਦ ਸਾਨੂੰ ਇਸਦੇ ਕੈਂਸਰ ਬਾਰੇ ਡਾਕਟਰਾਂ ਨੇ ਦੱਸਿਆ, ਫਿਰ ਇਲਾਜ ਲਈ ਮੁੰਬਈ ਗਏ । ਜਗਨ ਨੂੰ ਇੰਝ ਲਗਦਾ ਸੀ ਕਿ ਮੁਬੰਈ ਆਏ ਹਾ ਤਾਂ ਸਲਮਾਨ ਖਾਨ ਨੂੰ ਮਿਲਣਾ ਹੈ, ਇਸੇ ਹੀ ਗਲ ਦਾ ਹੋਸਲਾਂ ਜਗਨ ਨੂੰ ਸੀ । ਇਸ ਦੇ ਹੋਂਸਲੇ ਨੂੰ ਸਲਮਾਨ ਖਾਨ ਨੇ ਹੋਰ ਵਧਾ ਦਿੱਤਾ ਜਦੋਂ ਇੱਕ ਦਿਨ ਅਚਾਨਕ ਸਲਮਾਨ ਖਾਨ ਅਸਪਤਾਲ ਵਿੱਚ ਜਗਨਵੀਰ ਦੇ ਬੈਡ ਕੋਲ ਆ ਕੇ ਖੜੇ ਹੋ ਗਏ। ਸਲਮਾਨ ਨੇ ਕਿਹਾ ਕਿ ਸਰਦਾਰ ਜੀ ਪਛਾਣਿਆ ਮੈਂ ਕੋਣ ਹਾਂ । ਜੋ ਸਲਮਾਨ ਖਾਨ ਨੇ ਕਰ ਦਿਖਾਇਆ ਹੈ ਅਸੀਂ ਸੋਚ ਵੀ ਨਹੀ ਸਕਦੇ । ਸਲਮਾਨ ਖਾਨ ਬਹੁਤ ਹੀ ਜਿਆਦਾ ਵਿਅਸਤ ਅਦਾਕਾਰ ਹਨ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਮੇਰੇ ਬਿਮਾਰ ਪੁੱਤ ਲਈ ਸਮਾਂ ਕੱਢ ਕੇ ਉਹ ਅਸਪਤਾਲ ਆਏ । ਜਦੋਂ ਸਲਮਾਨ ਖਾਨ ਅਸਪਤਾਲ ਵਿੱਚ ਮਿਲਣ ਆਏ ਉਸ ਸਮੇਂ ਜਗਨ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ । ਜਗਨ ਨੇ ਕਿਹਾ ਕਿ ਤੁਹਾਨੂੰ ਦੇਖਣ ਦੀ ਤਮੰਨਾ ਅਧੁਰੀ ਰਹਿ ਗਈ । ਸਲਮਾਨ ਖਾਨ ਨੇ ਵਾਅਦਾ ਕੀਤਾ ਸੀ  ਕਿ ਜਦੋ ਵੀ ਅੱਖਾਂ ਦੀ ਰੋਸ਼ਨੀ ਵਾਪਿਸ ਆਏਗੀ ਤਾਂ ਜਰੂਰ ਮਿਲਣਗੇ ।   ਇਥੋਂ ਤੱਕ ਕਿ ਸਲਮਾਨ ਖਾਨ ਖੁਦ ਟਾਟਾ ਮੈਮੋਰਿਅਲ ਅਸਪਤਾਲ ਤੋਂ ਜਗਨ ਦੀ ਅੱਖਾਂ ਦੀ ਰੋਸ਼ਨੀ ਬਾਰੇ ਫਾਲੋਅਪ ਕਰਦੇ ਰਹਿੰਦੇ ਸੀ । ਜਿਵੇਂ ਸਲਮਾਨ ਖਾਨ ਨੂੰ ਪਤਾ ਲਗਿਆ ਕਿ ਜਗਨ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਆ ਗਈ ਹੈ ਤਾਂ ਸਲਮਾਨ ਖਾਨ ਨੇ ਆਪਣੇ ਘਰ ਜਗਨਵੀਰ ਨੂੰ ਬੁਲਾ ਕੇ ਮੁਲਾਕਾਤ ਕੀਤੀ । ਬੜੇ ਹੀ ਪਿਆਰ ਨਾਲ ਸਲਮਾਨ ਖਾਨ ਜਗਨਵੀਰ ਨੂੰ ਰੀਸੀਵ ਕਰਨ ਆਏ ਪੂਰਾ ਦਿਨ ਜਗਨਵੀਰ ਨਾਲ ਬਿਤਾਇਆ । ਸਲਮਾਨ ਨੇ ਖਾਨ ਨੇ ਜਗਨਵੀਰ ਦਾ ਡਾਂਸ ਵੀ ਦੇਖਿਆ ਗੱਲਾਂ ਵੀ ਕੀਤੀਆਂ ਤੇ ਜੱਗੂ ਨਾਮ ਵੀ ਦਿੱਤਾ ।  ਸਲਮਾਨ ਖਾਨ ਨੇ ਜਗਨਵੀਰ ਨੂੰ T-Shirt ਅਤੇ Jeans ਵੀ ਗਿਫਟ ਕੀਤੀਆਂ । ਸਲਮਾਨ ਖਾਨ ਬਰੇਸਲੇਟ ਦੇਣ ਦਾ ਵੀ ਵਾਅਦਾ ਕੀਤਾ ਹੈ । 

 

Continues below advertisement

JOIN US ON

Telegram