Patiala ਦੇ ਪਿੰਡ ਅਕਬਰਪੁਰ ਦੇ ਨੇੜੇ BMW ਦੀ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌਤ
Download ABP Live App and Watch All Latest Videos
View In AppPatiala ਦੇ ਪਿੰਡ ਅਕਬਰਪੁਰ ਦੇ ਨੇੜੇ BMW ਦੀ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌਤ
ਪਟਿਆਲਾ ਦੇ ਥਾਣਾ ਜੁਲਕਾ ਦੇ ਪਿੰਡ ਅਕਬਰਪੁਰ ਦੇ ਨੇੜੇ ਹੋਇਆ ਸੜਕੀ ਹਾਦਸਾ... ਦੋ ਵਿਅਕਤੀਆਂ ਦੀ ਹੋਈ ਮੌਤ।
ਮਿਰਤਕਾਂ ਦੇ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ....
ਪਟਿਆਲਾ ਪੇਹੋਵਾ ਰੋਡ ਦੇ ਉੱਪਰ ਬੀਐਮਡਬਲਯੂ ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਕਾਰ ਦਾ ਸਨਤੁਲਨ ਵਿਗੜ ਗਿਆ ਜਿਸ ਦੇ ਚਲਦੇ ਕਾਰ ਸਵਾਰ ਨੌਜਵਾਨਾ ਦੀ ਮੌਤ ਹੋ ਗਈ।।
ਕਾਰ ਚਾਲਕ 32 ਸਾਲਾ ਲਖਵਿੰਦਰ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ ਤੇ ਉਸਦੇ ਨਾਲ ਹੀ ਉਸਦਾ ਦੋਸਤ ਸੰਦੀਪ ਵੀ ਗੱਡੀ ਦੇ ਵਿੱਚ ਮੌਜੂਦ ਸੀ।
ਦੋਨਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੜੀ ਮੁਸ਼ਕਿਲ ਦੇ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ।
ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ