ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾ
ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾ
#panachayatlection #panchayatelection2024 #punjab #abpsanjha #bhagwantmann ਚੋਣਾਂ ਨੂੰ ਲੈ ਕੇ ਘਨੌਰ ਦੇ ਯੂਨੀਵਰਸਿਟੀ ਕਾਲਜ ਦੇ ਵਿੱਚ ਮਾਹੌਲ ਹੋਇਆ ਗਰਮ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਰਕਾਰ ਤੇ ਲਾਏ ਧੱਕਾਸ਼ਾਹੀ ਦੇ ਆਰੋਪ ਪੰਚਾਇਤੀ ਚੋਣਾਂ ਭਰਨ ਦਾ ਅੱਜ ਆਖਰੀ ਦਿਨ ਹੈ ਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਯੂਨੀਵਰਸਿਟੀ ਕਾਲਜ ਘਨੌਰ ਦੀ ਗੱਲ ਕਰੀਏ ਤਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੇ ਲਈ ਆਪਣੀਆਂ ਨਾਮਜਦੀਆਂ ਭਰਨ ਦੇ ਲਈ ਲੋਕ ਪਹੁੰਚ ਰਹੇ ਹਨ ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਦਲ ਲਾਲ ਜਲਾਲਪੁਰ ਨੇ ਮੌਜੂਦਾ ਸਰਕਾਰ ਦੇ ਉੱਪਰ ਕਈ ਆਰੋਪ ਲਗਾਉਂਦਿਆਂ ਹੋਇਆਂ ਕਿਹਾ ਕਿ ਘਨੌਰ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਵੱਲੋਂ ਕਬਜ਼ਾ ਕੀਤਾ ਗਿਆ ਹੈ ਅਤੇ ਉਹਨਾਂ ਦੇ ਸਰਪੰਚਾਂ ਨੂੰ ਫਾਰਮ ਤੱਕ ਵੀ ਨਹੀਂ ਭਰਨ ਦਿੱਤੇ ਜਾ ਰਹੇ ਜਿਸ ਨੂੰ ਲੈ ਕੇ ਯੂਨੀਵਰਸਿਟੀ ਕਾਲਜ ਘਨੌਰ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਵੀ ਨਾਰੇ ਲਗਾਏ ਗਏ ਦੂਜੀ ਤਰਫ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਯੂਨੀਵਰਸਿਟੀ ਕਾਲਜ ਵਿੱਚ ਦਾਖਲ ਹੁੰਦਿਆਂ ਹੀ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸਮਝਾਉਂਦਾ ਹੋਇਆ ਨਜ਼ਰ ਆਇਆ।