Ilets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣ
Continues below advertisement
Ilets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣ
After going abroad after doing Ilets, the choice of series sarpanch to fulfill mother's dream
ਬਾਪੂ ਤੇਰੀ ਇੱਕਿਆ ਸਾਲਾਂ ਦੀ ਧੀ ਨੂੰ ਸਰਪੰਚ ਸਰਪੰਚ ਕਹਿੰਦੀ ਦੁਨੀਆ ,
ਪੰਜਾਬ ਦੀ 21 ਸਾਲਾਂ ਧੀ ਨੇ ਸਰਪੰਚੀ ਦੀ ਚੋਣਾਂ ਚ ਮਾਰੀਆ ਮੱਲਾ,
350 ਦੀ ਲੀਡ ਨਾਲ ਜਿੱਤੀ ਸਰਪੰਚੀ,
ਕੁੜੀਆ ਕਿਸੇ ਤੋਂ ਘੱਟ ਨਹੀਂ , ਕੁੜੀਆ ਸਰਪੰਚੀ ਛੱਡੋ MLA ਛੱਡੋ ਕੁੜੀਆ cm ਤਕ ਬਣ ਸਕਦੀਆ ਨੇ ਬਸ ਤੁਹਾਡੇ ਚ ਜਜ਼ਬਾ ਹੋਣਾ ਚਾਹੀਦਾ - ਸਰਪੰਚ ਨਵਨੀਤ ਕੌਰ ,
ਪੂਰੇ ਪੰਜਾਬ ਵਿਚ ਸਰਪੰਚੀ ਦੀਆ ਚੋਣਾਂ ਮੁਕੰਮਲ ਹੋ ਗਈਆਂ ਹਨ , ਪਿੰਡ ਦੀ ਅਵਾਮ ਨੇ ਅਪਣੇ ਅਪਣੇ ਪਿੰਡਾਂ ਚੋ ਸਰਪੰਚ ਅਤੇ ਪੰਚ ਚੁਣ ਲਏ , ਓਥੇ ਹੀ ਜਿਲਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਵਿਖੇ 21 ਸਾਲਾਂ ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੇ ਚੋਣ ਮੈਦਾਨ ਚ ਉੱਤਰ ਕੇ ਸਰਪੰਚ ਦਾ ਖਿਤਾਬ ਜਿੱਤ ਲਿਆ , ਦਸ ਦਈਏ ਨਵਨੀਤ ਕੌਰ ਦੀ ਉਮਰ 21 ਸਾਲ ਦੀ ਹੈ ਅਤੇ ਉਸਨੇ 350 ਦੀ ਵੱਡੀ ਲੀਡ ਦੇ ਨਾਲ ਸਰਪੰਚੀ ਜਿੱਤ ਲਈ ਅਤੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਦਿੱਤਾ , ਨਵਨੀਤ ਦੇ ਪਿਤਾ ਦਾ ਸੁਪਨਾ ਸੀ ਕਿ ਉਸਦੀ ਧੀ ਧੀ ਸਰਪੰਚ ਬਣੇ , ਆਈਲੈਟਸ ਕਰਕੇ ਬਾਹਰ ਜਾਣ ਦਾ ਇਰਾਦਾ ਸੀ ਪਰ ਪਿਤਾ ਦਾ ਸਰਪੰਚੀ ਆਲਾ ਸੁਪਨਾ ਪੂਰਾ ਕਰਨ ਖਾਤਿਰ ਧੀ ਨੇ ਵਿਦੇਸ਼ ਜਾਣ ਦਾ ਖ਼ੁਆਬ ਠੁਕਰਾ ਦਿੱਤਾ , ਨਵਨੀਤ ਦੇ ਸਰਪੰਚ ਬਣਨ ਤੋਂ ਬਾਅਦ ਸੰਗਰੂਰ ਦੀ ਵਿਧਾਇਕ ਖ਼ਾਸ ਤੌਰ ਉਸਨੂੰ ਮਿਲਣ ਪਹੁੰਚੇ ਅਤੇ ਵਧਾਈਆਂ ਦਿੰਦਿਆ ਹੋਏ ਨਵਨੀਤ ਨਾਲ ਖ਼ਾਸ ਤੌਰ ਤੇ ਸਿਆਸਤ ਨਾਲ ਸਬੰਧਿਤ ਚਰਚਾ ਕੀਤੀ , ਅੱਜ ਪੂਰਾ ਪਿੰਡ ਇਸ ਧੀ ਤੇ ਮਾਣ ਮਹਿਸੂਸ ਕਰ ਰਿਹਾ ਹੈ
Continues below advertisement
Tags :
Punjab 'ਚ ਵਾਪਰਿਆ ਦਰਦਨਾਕ ਹਾਦਸਾ Punjab Breaking News ABP Sanjha Punjab News News In Punjabi Punjab Daily News Local News State News #Sangrur Navneet Kaur Sarpanch 21 Sala Di Navneet Kaur Bani Sarpanch Sangrur Di Story Bhawanigarh 21 Sal Di Kudi Bani Sarpanch