ਅਮਿਤਾਭ ਬੱਚਨ ਨੇ ਕਰਵਾਈ ਅੱਖਾਂ ਦੀ ਸਰਜਰੀ

Continues below advertisement

ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਨੇ ਮੋਤੀਆ ਦੀ ਸਰਜਰੀ ਕਰਵਾਈ ।
ਅਮਿਤਾਭ ਬੱਚਨ ਅਗਲੇ 24 ਘੰਟਿਆਂ ਵਿੱਚ ਘਰ ਵਾਪਸ ਚਲੇ ਜਾਣਗੇ । ਅਮਿਤਾਭ ਬਚਨ ਨੇ ਇਸਦੀ
ਜਾਣਕਾਰੀ ਆਪਣੇ ਬਲਾਗ ਅਕਾਊਂਟ 'ਤੇ ਦਿੱਤੀ ਹੈ | ਅਮਿਤਾਭ ਬੱਚਨ ਨੇ ਲਿਖਿਆ ਹੈ ,
'ਮੇਰੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਉਣ ਲਈ ਤੇ ਮੇਰੇ ਲਈ ਦੁਆ ਕਰਨ ਲਈ ਆਪ ਸਭ ਦਾ
ਧੰਨਵਾਦ , ਇਸ ਉਮਰ ਵਿਚ ਆ ਕੇ ਅੱਖਾਂ ਦੇ ਮੋਤੀਏ ਦੀ ਸਰਜਰੀ ਦੀ ਲੋੜ ਹੁੰਦੀ ਹੈ ਜੋ
ਕਾਫੀ ਨਾਜ਼ੁਕ ਵੀ ਹੁੰਦੀ ਹੈ , ਟ੍ਰੀਟਮੈਂਟ ਬਹੁਤ ਚੰਗਾ ਚੱਲ ਰਿਹਾ ਹੈ , ਉਮੀਦ ਹੈ ਕਿ
ਸਭ ਕੁਝ ਠੀਕ ਹੋਵੇਗਾ | ਫਿਲਹਾਲ ਮੇਰੀ ਨਿਗ੍ਹਾ ਦੀ ਰਿਕਵਰੀ ਸਲੋਅ ਹੈ ਅਗਰ ਟਾਈਪਿੰਗ
ਵਿਚ ਕੁਝ ਗ਼ਲਤ ਹੁੰਦਾ ਹੈ ਤਾਂ ਮਾਫ ਕਰਨਾ
ਹਾਲ ਹੀ ਦੇ ਵਿਚ ਅਮਿਤਾਭ ਨੇ ਆਪਣੇ ਬਲਾੱਗ 'ਤੇ ਸਰਜਰੀ' ਕਰਵਾਉਣ ਬਾਰੇ ਲਿਖਿਆ ਸੀ .
ਉਨ੍ਹਾਂ ਨੇ ਇਸ਼ਾਰਾ ਕੀਤਾ ਤੇ ਲਿਖਿਆ ਸੀ ..
ਹਾਲਾਂਕਿ, ਉਨ੍ਹਾਂ ਨੇ ਆਪਣੀ ਮੈਡੀਕਲ ਕੰਡੀਸ਼ਨ ਬਾਰੇ ਖੁਲ ਕੇ ਨਹੀਂ ਦੱਸਿਆ ਸੀ ਅਤੇ
ਨਾ ਹੀ ਉਸ ਪ੍ਰੋਸੈਸ ਬਾਰੇ ਗੱਲ ਕੀਤੀ ਜਿਸ ਤੋਂ ਉਨ੍ਹਾਂ ਨੂੰ ਲੰਘਣਾ ਪਿਆ. ਚਿੰਤਤ
ਫੈਨਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰ
ਰਹੇ ਹਨ |
ਬਿੱਗ ਬੀ ਦੀਆਂ ਬੈਕ ਟੂ ਬੈਕ ਪੰਜ ਫਿਲਮਾਂ ਆ ਰਹੀਆਂ ਹਨ | ਅਮਿਤਾਭ ਦੀ ਅਗਲੀ ਰਿਲੀਜ਼
ਫਿਲਮ ਰੁਮੀ ਜਾਫਰੀ ਦੀ ਸਸਪੈਂਸ ਡਰਾਮਾ 'ਚੇਹਰੇ ' ਹੈ, ਜਿਸ ਵਿੱਚ ਓਹਨਾ ਦੇ ਕੋ ਐਕਟਰ
ਇਮਰਾਨ ਹਾਸ਼ਮੀ ਅਤੇ ਰੀਆ ਚੱਕਰਵਰਤੀ ਹੈ | ਅਮਿਤਾਭ ਬੱਚਨ ਇੰਨੀ ਦਿਨੀ ਅਜੈ ਦੇਵਗਨ
ਦੁਆਰਾ ਡਾਇਰੈਕਟਡ ਥ੍ਰਿਲਰ 'ਮੇ ਡੇਅ' ਦੀ ਸ਼ੂਟਿੰਗ ਕਰ ਰਹੇ ਹਨ |

Continues below advertisement

JOIN US ON

Telegram