Netfilx series 'A suitable boy' 'ਤੇ ਲਵ ਜੇਹਾਦ ਫੈਲਾਉਣ ਦੇ ਦੋਸ਼

Continues below advertisement
ਫਿਲਮਮੇਕਰ ਮੀਰਾ ਨਾਇਰ ਦੀ ਵੈੱਬ ਸੀਰੀਜ਼ 'A suitable boy' ਤੇ ਕਈ ਲੋਕਾਂ 'ਤੇ ਲਵ ਜੇਹਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾ ਰਹੇ ਹਨ ।  ਨੈਟਫਲਿਕਸ ਤੇ ਰਿਲੀਜ਼ ਹੋਈ ਇਸ ਸੀਰੀਜ਼ 'ਚ ਇਸ਼ਾਨ ਖੱਟਰ ਅਤੇ ਤੱਬੂ ਵਿਚਕਾਰ ਰੋਮਾਂਸ ਦਿਖਾਇਆ ਗਿਆ ਹੈ. ਇਸ਼ਾਨ ਸੀਰੀਜ਼ 'ਚ ਮਾਨ ਕਪੂਰ ਦਾ ਕਿਰਦਾਰ ਨਿਭਾ ਰਿਹਾ ਹੈ, ਜਦੋਂ ਕਿ ਤੱਬੂ ਸਾਈਦਾ ਬਾਈ ਦੀ ਭੂਮਿਕਾ' ਚ ਹਨ। ਸੀਰੀਜ਼ ਦੇ ਵਿਚ ਇੰਟਰਰਿਲੀਜਨ ਪਿਆਰ ਦਿਖਾਉਣ ਕਰਕੇ ਮੱਧ ਪ੍ਰਦੇਸ਼ ਦੇ ਬੀਜੇਪੀ ਨੇਤਾ ਨੇ ਇਤਰਾਜ਼ ਜਤਾਇਆ ਹੈ। ਨੇਤਾ  ਗੌਰਵ ਤਿਵਾਰੀ ਨੇ ਨੈੱਟਫਲਿਕਸ ਦੇ ਖਿਲਾਫ ਰੀਵਾ ਪੁਲਿਸ ਨੂੰ ਕੇਸ ਦਰਜ ਕਰਵਾਇਆ ਹੈ । ਉਨ੍ਹਾਂ ਨੇ  ਦੋਸ਼ ਲਾਇਆ ਹੈ ਕਿ ਨੈਟਫਲਿਕਸ ਇਸ ਲੜੀ ਰਾਹੀਂ ਲਵ ਜੇਹਾਦ ਨੂੰ ਉਤਸ਼ਾਹਤ ਕਰ ਰਹੀ ਹੈ। ਗੌਰਵ ਤਿਵਾਰੀ ਨੇ ਨੈੱਟਫਲਿਕਸ 'ਤੇ ਇਹ ਦੋਸ਼ ਵੀ ਲਾਇਆ ਕਿ ਇਸ ਵੈੱਬ ਸੀਰੀਜ਼ ਦੇ ਜ਼ਰੀਏ ਉਸਨੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।
Continues below advertisement

JOIN US ON

Telegram