Neeru Bajwa ਅਤੇ John Abraham ਦੀ ਬਾਲੀਵੁੱਡ ਫਿਲਮ 'ਚ ਐਂਟਰੀ, Delhi 'ਚ ਚਲ ਰਹੀ ਸ਼ੂਟਿੰਗ
Continues below advertisement
Neeru Bajwa and John Abhraham: ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀਆਂ ਕਰਦਾ ਜਾ ਰਿਹਾ ਹੈ। ਇਹੀ ਨਹੀਂ ਪੰਜਾਬੀ ਕਲਾਕਾਰਾਂ ਨੇ ਬਾਲੀਵੁੱਡ ਇੰਡਸਟਰੀ `ਚ ਵੀ ਵੱਖਰੀ ਪਛਾਣ ਬਣਾਈ ਹੈ। ਹੁਣ ਪੰਜਾਬੀ ਇੰਡਸਟਰੀ ਦ ਟੌਪ ਅਭਿਨੇਤਰੀ ਨੀਰੂ ਬਾਜਵਾ ਵੀ ਮੁੜ ਤੋਂ ਬਾਲੀਵੁੱਡ ਦਾ ਰੁਖ ਕਰਨ ਲਈ ਤਿਆਰ ਹੈ। ਜੀ ਹਾਂ, ਉਹ ਬਾਲੀਵੁੱਡ ਦੇ ਹੈਂਡਸਮ ਅਦਾਕਾਰ ਜੌਨ ਅਬਰਾਹਮ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੀ ਹੈ। ਰਿਪੋਰਟ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ ਵਿੱਚ ਚੱਲ ਰਹੀ ਹੈ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਫ਼ਿਲਮ `ਚ ਨੀਰੂ ਬਾਜਵਾ ਜੌਨ ਅਬਰਾਹਮ ਨਾਲ ਲੀਡ ਕਿਰਦਾਰ `ਚ ਨਜ਼ਰ ਆਉਣ ਵਾਲੀ ਹੈ।
Continues below advertisement
Tags :
Delhi Bollywood Neeru Bajwa John Abraham Entertainment News Film Shooting Punjabi Movies ABP Sanjha Punjabi Cinema Punjabi Actors