ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਹੋਏ ਟ੍ਰੋਲ

Continues below advertisement

ਜਦੋ ਤੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ , ਓਦੋ ਤੋਂ ਹੀ ਪੰਜਾਬ ਵਿਚ ਰਿਲਾਇੰਸ
ਕੰਪਨੀ ਦਾ ਤੇ ਜੀਓ ਕੁਨੈਕਸ਼ਨ ਦਾ ਵੱਡੇ ਪੱਧਰ ਤੇ ਬਾਈਕਾਟ ਕੀਤਾ ਜਾ ਰਿਹਾ ਹੈ | ਆਮ
ਲੋਕਾਂ ਤੋਂ ਲੈ ਕੇ ਕਈ ਸਿਤਾਰਿਆਂ ਤੱਕ ਵੀ ਇਸਦਾ ਬਾਈਕਾਟ ਹੋ ਰਿਹਾ ਹੈ | ਐਸੇ ਦੇ ਵਿਚ
ਹੁਣ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ , ਜੀਓ ਸਾਵਨ ਮਿਊਜ਼ਿਕ ਐੱਪ ਤੇ ਆਪਣੇ
ਗਾਣੇ ਨੂੰ ਤੇ ਜੀਓ ਸਾਵਨ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਏ | ਇਸ ਪ੍ਰੋਮੋਸ਼ਨ ਦੇ
ਚੱਕਰ ਵਿਚ ਹੁਣ ਅੰਮ੍ਰਿਤ ਮਾਨ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ |

ਇਸ ਪ੍ਰੋਮੋਸ਼ਨ ਦੇ ਵੀਡੀਓ ਵਿਚ ਅੰਮ੍ਰਿਤ ਮਾਨ ਇਹ ਕਹਿੰਦੇ ਸੁਣਾਈ ਦਿੱਤੇ ਕੀ ਹੁਣ
ਤੁਸੀਂ ਮੇਰੇ ਨਵੇਂ ਮਿਊਜ਼ਿਕ ਨੂੰ ਸੁਣੋ ਜੀਓ ਸਾਵਨ ਤੇ | ਜਿਸ ਬਾਅਦ ਲੋਕਾਂ ਨੇ
ਅੰਮ੍ਰਿਤ ਮਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕੀ ਤੁਸੀਂ ਲੋਕ ਦਿੱਲੀ ਧਰਨੇ 'ਤੇ
ਜਾ ਆਏ ਪਰ , ਤੁਸੀਂ ਸਾਰੇ ਅੰਦਰੋਂ ਅੰਦਰਿ ਓਹਨਾ ਕੰਪਨੀਆਂ ਦੇ ਨਾਲ ਹੋ ਜੋ ਕਿਸਾਨਾਂ
ਦੇ ਵਿਰੁੱਧ ਹਨ |

ਹਦੋਂ ਵੱਧ ਟ੍ਰੋਲ ਹੋਣ ਤੋਂ ਬਾਅਦ ਹੁਣ ਅੰਮ੍ਰਿਤ ਮਾਨ ਨੇ ਆਪਣਾ ਰੀਐਕਸ਼ਨ ਦਿੱਤਾ ਹੈ ,
ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸ਼ੇਅਰ ਕਰ ਆਪਣੀ ਸਫਾਈ ਦਿਤੀ ,
ਅੰਮ੍ਰਿਤ ਮਾਨ ਨੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਨੂੰ ਟੈਗ ਕਰਦੇ ਹੋਏ ਲਿਖਿਆ ਕੀ
ਤੁਸੀਂ ਮੇਰਾ ਸਾਰਾ ਕੋਨਟੈਂਟ ਜੀਓ ਸਾਵਨ ਤੋਂ ਹਟਾ ਦੋ , ਤੇ ਜਿਹੜੇ ਹੈਂਡਲਰਜ਼ ਮੇਰਾ
ਇੰਸਟਾਗ੍ਰਾਮ ਚਲਾ ਰਹੇ ਨੇ , ਉਨ੍ਹਾਂ ਨੂੰ ਵੀ ਵਾਰਨਿੰਗ ਹੈ ਕੀ ਮੇਰੇ ਅਕਾਊਂਟ ਤੋਂ
ਕੋਈ ਵੀ ਪੋਸਟ ਜੀਓ ਦੇ ਰਿਲੇਟਡ ਨਾ ਹੋਵੇ , ਜਿਹੜੀ ਮੇਰੀ ਪ੍ਰੋਮੋਸ਼ਨ ਵਾਲੀ ਵੀਡੀਓ
ਵਾਇਰਲ ਹੋ ਰਹੀ ਹੈ ਉਹ ਪੁਰਾਣੀ ਵੀਡੀਓ ਹੈ | ਜਿਸ ਵੀ ਹੈਂਡਲਰ ਨੇ ਇਹ ਵੀਡੀਓ ਸ਼ੇਅਰ
ਕੀਤੀ ਹੈ ਮੈਂ ਉਸਦੇ ਖਿਲਾਫ ਲੀਗਲ ਐਕਸ਼ਨ ਲਵਾਂਗਾ |    We Support Famers te
hamesha krage

Continues below advertisement

JOIN US ON

Telegram