Death Prediction test ਹੁਣ ਮਨੁੱਖ ਲਾ ਸਕੇਗਾ ਆਪਣੀ ਦਾ ਪਤਾ! ਨਵੀਂ ਖੋਜ ‘ਚ ਹੈਰਾਨੀਜਨਕ ਖੁਲਾਸਾ
Continues below advertisement
Death Test: ਮੌਤ ਜੀਵਨ ਦਾ ਉਹ ਸੱਚ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕ ਇਸ ਦਾ ਜਵਾਬ ਵੀ ਜਾਣਨਾ ਚਾਹੁੰਦੇ ਹਨ ਕਿ ਕੀ ਕਿਸੇ ਮਨੁੱਖ ਦੀ ਮੌਤ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ? ਦੁਨੀਆ ਭਰ ਦੇ ਕਈ ਵਿਗਿਆਨੀ ਵੀ ਇਸ ਸਵਾਲ ਦਾ ਜਵਾਬ ਲੱਭਣ ਵਿੱਚ ਲੱਗੇ ਹੋਏ ਹਨ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਮੌਤ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਾਂ ਉਹ ਅਜਿਹੇ ਕੰਮ ਕਰਨ ਲੱਗ ਜਾਂਦਾ ਹੈ ਤਾਂ ਜੋ ਉਹ ਦੁਨੀਆ ਨੂੰ ਬਦਲ ਸਕੇ। ਵਿਗਿਆਨੀਆਂ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕਿਸੇ ਵੀ ਇਨਸਾਨ ਦੀ ਮੌਤ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਇਸ ਟੈਸਟ ਨੂੰ ਡੈਥ ਟੈਸਟ ਦਾ ਨਾਂ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ...
Continues below advertisement