Farmers Protest: CM ਮਾਨ ਨਾਲ ਮੀਟਿੰਗ ਮਗਰੋਂ ਪੰਜਾਬ 'ਚ ਕਿਸਾਨਾਂ ਦਾ ਚੱਕਾ ਜਾਮ ਮੁਲਤਵੀ

Continues below advertisement

Chaka jam of farmers in Punjab: ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਪੰਜਾਬ ਵਿੱਚ ਹੋਣ ਵਾਲਾ ਕਿਸਾਨਾ ਦਾ ਚੱਕਾ ਜਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨਾਲ ਮੈਰਾਥਨ ਮੀਟਿੰਗ ਤੋਂ ਬਾਅਦ ਸਰਕਾਰ ਵੱਲੋਂ ਮਿੱਲਾਂ ਕੋਲ ਪਏ ਗੰਨੇ ਦੇ ਬਕਾਏ ਦਾ ਭੁਗਤਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਗੰਨੇ ਦੇ ਰੇਟ ਨੂੰ ਲੈ ਕੇ ਵੀ ਸਮਝੌਤਾ ਹੋਇਆ ਹੈ। ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਅਦਾ ਕਰਨ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਸਰਕਾਰ ਵੱਲ 294.98 ਕਰੋੜ ਰੁਪਏ ਦਾ ਬਕਾਇਆ ਹੈ। ਅਸੀਂ 100 ਕਰੋੜ ਦਿੱਤੇ ਹਨ। 15 ਅਗਸਤ ਤੋਂ ਪਹਿਲਾਂ 100 ਕਰੋੜ ਰੁਪਏ ਅਦਾ ਕੀਤੇ ਜਾਣਗੇ। 7 ਸਤੰਬਰ ਤੱਕ 94.98 ਕਰੋੜ ਰੁਪਏ ਦਿੱਤੇ ਜਾਣਗੇ। ਪ੍ਰਾਈਵੇਟ ਮਿੱਲ ਦੇ 150 ਕਰੋੜ ਦੇ ਬਕਾਏ ਖੜ੍ਹੇ ਹਨ। ਕਈ ਨਿੱਜੀ ਮਿੱਲ ਮਾਲਕਾਂ ਨੇ ਵੀ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਦੇਣ ਦੀ ਗੱਲ ਕਹੀ ਹੈ।

Continues below advertisement

JOIN US ON

Telegram