ਮੰਗਾਂ ਨੂੰ ਲੈ ਕੇ ਤੀਜੇ ਦਿਨ ਵੀ ਜਾਰੀ ਧਰਨਾ-ਪ੍ਰਦਰਸ਼ਨ
Continues below advertisement
ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਵੱਲੋਂ ਤੀਜੇ ਦਿਨ ਵੀ ਧਰਨਾ ਦਿੱਤਾ ਜਾ ਰਿਹਾ ਹੈ। ਇਸ ਅਰਥੀ ਫੂਕ ਧਰਨੇ ਵਿੱਚ ਇਹ ਨਾਅਰੇ ਗੂੰਜ ਰਹੇ ਹਨ ਕਿ ਜਦੋਂ ਦੁੱਧ ਉਤਪਾਦਕ ਹੀ ਨਹੀਂ ਰਹੇ ਤਾਂ ਦੁੱਧ ਕਿੱਥੋਂ ਆਵੇਗਾ। ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਗੇਟ ਅੱਗੇ ਢਾਡੀ ਸਿੰਘ ਵਾਰਾਂ ਗਾ ਕੇ ਅੰਦੋਲਨਕਾਰੀਆਂ ਦਾ ਜੋਸ਼ ਅਤੇ ਉਤਸ਼ਾਹ ਵਧਾ ਰਹੇ ਹਨ। ਦੁੱਧ ਅੰਦੋਲਨ ਦੇ ਬੈਨਰ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ ਕੱਲ੍ਹ ਨਾਲੋਂ ਅੱਜ ਹੋਰ ਵੀ ਉਤਸ਼ਾਹ ਮਿਲਿਆ। ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਵਿਰੋਧ ਵਿੱਚ ਸ਼ੁਰੂ ਕੀਤਾ। ਅੰਦੋਲਨ ਵਿੱਚ ਦਿਨ-ਰਾਤ ਮੋਰਚੇ ’ਤੇ ਬੈਠੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁੱਧ ਦੇ ਰੇਟ ਤੈਅ ਕਰਨ ਦੇ ਵਾਅਦੇ ਤੋਂ ਪਿੱਛੇ ਹਟ ਕੇ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਪੰਜਾਬ ਦੀ ਖੇਤੀ ਪਹਿਲਾਂ ਹੀ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਜਿਹੜੇ ਲੋਕ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ ਹਨ।
Continues below advertisement
Tags :
Punjab News Punjab Government Ludhiana Dairy Farming ABP Sanjha Ferozepur Road Verka Milk Plant Farmers And Milk Producers Punjab Farmers Strike Milk Producers Farmers And Milk Producers Demonstration