MSP 'ਤੇ ਮੋਦੀ ਸਰਕਾਰ ਦਾ ਵੱਡਾ ਕਦਮ, ਕਿਸਾਨਾਂ ਦੀ ਆਮਦਨ ਵਧਾਉਣ ਲਈ ਬਣਾਈ ਕਮੇਟੀ, ਜਾਣੋ ਕੌਣ-ਕੌਣ ਇਸ 'ਚ ਸ਼ਾਮਲ

Continues below advertisement

ਕਿਸਾਨ ਅੰਦੋਲਨ (Kisan Andolan) ਦੀ ਸਮਾਪਤੀ ਤੋਂ ਬਾਅਦ ਕੇਂਦਰ ਸਰਕਾਰ ਨੇ ਐਮਐਸਪੀ ਲਈ ਬਣਾਈ ਜਾਣ ਵਾਲੀ ਕਮੇਟੀ ਲਈ ਸਾਂਝਾ ਕਿਸਾਨ ਮੋਰਚਾ (Sanyukt Kisan Morcha) ਤੋਂ ਤਿੰਨ ਨਾਂ ਮੰਗੇ ਸੀ ਪਰ ਸਰਕਾਰ ਨੂੰ ਉਹ ਨਾਂ ਨਹੀਂ ਮਿਲੇ। ਲੰਬੇ ਇੰਤਜ਼ਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਐਮਐਸਪੀ (Committee For MSP) ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ 16 ਲੋਕ ਹਨ। ਹਾਲਾਂਕਿ ਇਸ 'ਚ 3 ਨਾਂ ਅਜੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਸਰਕਾਰ ਵੱਲੋਂ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Continues below advertisement

JOIN US ON

Telegram