ਹੁਣ ਸ਼ੂਗਰ ਦੇ ਮਰੀਜਾਂ ਲਈ ਆ ਗਈ ਸ਼ੂਗਰ ਫ੍ਰੀ ਕਣਕ
ਹੁਣ ਸ਼ੂਗਰ ਦੇ ਮਰੀਜਾਂ ਲਈ ਆ ਗਈ ਸ਼ੂਗਰ ਫ੍ਰੀ ਕਣਕ
ਰਾਜਪੁਰਾ ਤੋਂ ਗੁਰਪ੍ਰੀਤ ਧੀਮਾਨ ਦੀ ਰਿਪੋਰਟ
ਹੁਣ ਰੋਟੀ ਖਾਣ ਨਾਲ ਸ਼ੂਗਰ ਨਹੀਂ ਬਣੇਗੀ
ਸ਼ੂਗਰ ਦੇ ਮਰੀਜਾਂ ਲਈ ਖੁਸ਼ਖ਼ਬਰੀ
ਦੁਨੀਆ ਦੀ ਪਹਿਲੀ ਕਣਕ ਜਿਸ ਨਾਲ ਸ਼ੂਗਰ ਨਹੀਂ ਬਣੇਗੀ
ਕਣਕ ਦੀ ਆਈ ਨਵੀਂ ਸ਼ੂਗਰ ਫ੍ਰੀ ਵਰਾਇਟੀ PBWRS
PAU ਵਾਈਸ ਚਾਂਸਲਰ ਨੇ ਝੋਨੇ ਦੀ ਪਨੀਰੀ 126 ਦਾ ਲਿਆ ਜਾਇਜ਼ਾ
ਝੋਨੇ ਦੀ ਨਵੀਂ ਵਿਰਾਈਟੀ ਪਨੀਰੀ-126 ਬਾਰੇ ਦਿੱਤੀ ਜਾਣਕਾਰੀ
ਘੱਟ ਸਮੇਂ ਤੇ ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਪਨੀਰੀ 126
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਈ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਦੇ ਵੱਲੋਂ ਕਿਸਾਨਾਂ ਨੂੰ ਪੀਆਰ 126 ਅਤੇ ਪੀਆਰ 131 ਬੀਜਣ ਦੀ ਸਲਾਹ ਦਿੱਤੀ ਗਈ ਉਹਨਾਂ ਕਿਹਾ ਕਿ ਪੀਆਰ 131 ਦਾ ਝਾੜ ਵੱਧ ਹੈ ਅਤੇ ਪੀ ਆਰ 126 ਜੋ ਘੱਟ ਪਾਣੀ ਘੱਟ ਸਮਾਂ ਅਤੇ ਘੱਟ ਲਾਗਤ ਦੇ ਨਾਲ ਨਾਲ ਜਿਆਦਾ ਚਾੜ ਦੇਣ ਵਾਲਾ ਬੀਜ ਹੈ ਇਸ ਲਈ ਕਿਸਾਨ ਭਰਾਵਾਂ ਨੂੰ ਪੀ ਆਰ 126 ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾ ਕਿਹਾ ਕਿ ਯੂਨੀਵਰਸਿਟੀ ਦੇ ਵੱਲੋਂ ਸਮੇਂ-ਸਮੇਂ ਤੇ ਖੋਜਾਂ ਕੀਤੀਆਂ ਜਾਂਦੀਆਂ ਹਨ। ਕਿ ਕਿਸਾਨਾਂ ਨੂੰ ਵਧੀਆ ਬੀਜ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਵੱਲੋਂ ਇੱਕ ਅਜਿਹਾ ਸੁਪਰਸੀਡਰ ਤਿਆਰ ਕੀਤਾ ਗਿਆ ਹੈ ਜੋ ਪਹਿਲਾਂ ਨਾਲੋਂ ਘੱਟ ਲਾਗਤ ਦਾ ਹੈ ਜੋ ਪਰਾਲੀ ਨੂੰ ਖੇਤ ਦੇ ਵਿੱਚ ਹੀ ਮਿਲਾ ਦਿੰਦਾ ਹੈ ਜਿਸ ਕਾਰਨ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਵੀ ਘਾਟਾ ਹੋਇਆ ਹੈ। ਅਤੇ ਧਰਤੀ ਦੇ ਵਿੱਚ ਜੋ ਉਪਜਾਊ ਸ਼ਕਤੀ 33% ਰਹਿ ਜਾਂਦੀ ਹੈ ਉਹ ਵੀ ਵਾਪਸ ਦੂਜੀ ਫਸਲ ਤਿਆਰ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੇ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੀ ਨਹਿਰੀ ਪਾਣੀ ਦੇ ਉੱਪਰ ਫੋਕਸ ਕੀਤਾ ਜਾ ਰਿਹਾ ਹੈ ਪਰੰਤੂ ਹਾਲੇ ਵੀ ਕਈ ਥਾਵਾਂ ਦੇ ਉੱਪਰ ਟਿਊਬਵੈਲ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਉਹਨਾਂ ਥਾਵਾਂ ਦੇ ਉੱਪਰ ਟਿਊਬਵੈਲ ਦੀ ਵਰਤੋਂ ਘੱਟ ਕੀਤੀ ਜਾਵੇ ਤਾਂ ਜੋ ਪਾਣੀ ਦਾ ਪੱਧਰ ਹੋਰ ਨੀਵਾਂ ਨਾ ਹੋ ਸਕੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਨਾਲ ਨਾਲ ਸਬਜ਼ੀਆਂ ਵੱਲ ਵੀ ਜਾਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਾ ਹੈ। ਨਾਲ ਹੀ ਉਹਨਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਪਨੀਰੀ ਪੀਆਰ 126 ਬਾਰੇ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਵੱਖ-ਵੱਖ ਕਿਸਾਨਾਂ ਨੂੰ ਬੱਕਰੀਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਕੁਝ ਕਿਸਾਨਾਂ ਨੂੰ ਬੱਕਰੀਆਂ ਵੀ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਅੱਜ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਗੰਡੋਇਆਂ ਦੀ ਖੇਤੀ ਸਾਉਣੀ ਦੀਆਂ ਫਸਲਾਂ ਵਿੱਚ ਬਿਮਾਰੀ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ।