ਪੰਜਾਬ ਕਾਂਗਰਸ ਮੰਤਰੀਆਂ 'ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਹੁਣ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਲਾਏ ਘਪਲੇ ਦੇ ਇਲਜ਼ਾਮ
Continues below advertisement
ਅੰਮ੍ਰਿਤਸਰ: ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦਾ ਇੱਕ ਹੋਰ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ’ਤੇ ਪਿੰਡ ਭਗਤਪੁਰਾ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਏ ਹਨ। ਘਪਲੇ ਦੇ ਇਲਜ਼ਾਮ ਲਗਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਗੋਲਡਨ ਗੇਟ ਨੇੜੇ ਸਥਿਤ ਅਲਫ਼ਾ ਇੰਟਰਨੈਸ਼ਨਲ ਸਿਟੀ ਕਲੋਨੀ ਵਿੱਚ ਪੰਚਾਇਤ ਦੀ 32 ਕਨਾਲ 16 ਮਰਲੇ ਜ਼ਮੀਨ 1 ਕਰੋੜ 25 ਲੱਖ ਰੁਪਏ ਵਿੱਚ ਵਿਕੀ ਜਦੋਂਕਿ ਇਸ ਦੀ ਕੁੱਲ ਕੀਮਤ ਸਾਢੇ ਸੱਤ ਕਰੋੜ ਪ੍ਰਤੀ ਏਕੜ ਬਣਦੀ ਹੈ। ਇਸ 'ਚ ਕਰੀਬ 28 ਕਰੋੜ ਦਾ ਘਪਲਾ ਹੋਇਆ ਹੈ।
Continues below advertisement
Tags :
Scam Tripat Rajinder Bajwa Kuldeep Singh Dhaliwal Corruption In Punjab Former Minister Punjab Land Sell Scam Punjab Corruption News Allegations Of Corruption Against Punjab Congress Former Ministers