CM Arvind Kejriwal ਦੀ ਪਹਿਲ, ਦੇਸ਼ ਦਾ ਪਹਿਲਾ virtual school ਸ਼ੁਰੂ

Continues below advertisement

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਦੇ ਪਹਿਲੇ ਵਰਚੁਅਲ ਸਕੂਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਦਾ ਪਹਿਲਾ ਵਰਚੁਅਲ ਸਕੂਲ ਸ਼ੁਰੂ ਕਰਨ ਜਾ ਰਹੇ ਹਾਂ। 1 ਸਾਲ ਪਹਿਲਾਂ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਵਰਚੁਅਲ ਸਕੂਲ ਬਣਾਵਾਂਗੇ। ਬਹੁਤ ਸਾਰੇ ਬੱਚੇ ਹਨ ਜੋ ਸਕੂਲ ਨਹੀਂ ਜਾਂਦੇ। ਇਹ ਵਰਚੁਅਲ ਸਕੂਲ ਉਨ੍ਹਾਂ ਸਾਰੇ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਦਾ ਪਿੰਡ ਵਿੱਚ ਸਕੂਲ ਨਹੀਂ ਹੈ ਜਾਂ ਦੂਰ-ਦੁਰਾਡੇ ਰਹਿੰਦੇ ਹਨ ਜਾਂ ਉਨ੍ਹਾਂ ਦੇ ਮਾਪੇ ਕੁੜੀਆਂ ਨੂੰ ਨਹੀਂ ਪੜ੍ਹਾਉਂਦੇ, ਕਿਉਂਕਿ ਉਹ ਬਾਹਰ ਨਹੀਂ ਭੇਜਣਾ ਚਾਹੁੰਦੇ ਜਾਂ ਜਿਹੜੇ ਬੱਚੇ ਬਚਪਨ ਤੋਂ ਹੀ ਕੰਮ ਵਿੱਚ ਲੱਗੇ ਹੋਏ ਹਨ।

Continues below advertisement

JOIN US ON

Telegram