Punjabi Singer Babbu maan ਨੇ ਮੰਗੀ ਬੰਦੀ ਸਿੰਘਾਂ ਦੀ ਰਿਹਾਈ

Continues below advertisement

ਪੰਜਾਬੀ ਗਾਇਕ ਬੱਬੂ ਮਾਨ ਨੇ ਮੰਗੀ ਬੰਦੀ ਸਿੰਘਾਂ ਦੀ ਰਿਹਾਈ, ਸੋਸ਼ਲ ਮੀਡੀਆ `ਤੇ ਪਾਈ ਪੋਸਟ

ਬੱਬੂ ਮਾਨ ਨੇ ਇੰਸਟਾਗ੍ਰਾਮ `ਤੇ ਫ਼ੋਟੋ ਪਾਈ, ਜਿਸ ਵਿੱਚ ਉਨ੍ਹਾਂ ਕੈਪਸ਼ਨ ਲਿਖੀ, "ਰੌਲਾ ਬੇਸ਼ੱਕ ਆਪਸ ਵਿੱਚ ਵਿਚਾਰਾਂ ਦੀ ਜੰਗ ਦਾ;; ਪਰ ਬੰਦੀ ਸਿੰਘਾਂ ਦੀ ਪੂਰਾ ਪੰਜਾਬ ਮੰਗਦਾ।" ਇਸ ਤੋਂ ਅਗੇ ਉਨ੍ਹਾਂ ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਨਾਲ ਆਪਣੀ ਪੋਸਟ ਨੂੰ ਪੂਰਾ ਕੀਤਾ।

ਬੱਬੂ ਮਾਨ ਦਾ ਹਰ ਮੁੱਦੇ ਤੇ ਬੇਬਾਕੀ ਨਾਲ ਵਿਚਾਰ ਪੇਸ਼ ਕਰਨ ਨਾਲ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਦੇਖੇ ਜਾ ਸਕਦੇ ਹਨ।

ਕਾਬਿਲੇਗ਼ੌਰ ਹੈ ਕਿ ਮਾਨ ਇੰਨੀਂ ਦਿਨੀਂ ਵਰਲਡ ਟੂਰ `ਚ ਬਿਜ਼ੀ ਹਨ, ਪਰ ਇਸ ਦਰਮਿਆਨ ਉਹ ਆਪਣੇ ਫ਼ੈਨਜ਼ ਨੂੰ ਆਪਣੇ ਨਾਲ ਜੁੜੀ ਹਰ ਅਪਡੇਟ ਦਿੰਦੇ ਰਹਿੰਦੇ ਹਨ।    

Continues below advertisement

JOIN US ON

Telegram