Stubble burning: ਮੰਤਰੀ ਦਾ ਦਾਅਵਾ ਪਿਛਲੇ ਸਾਲਾਂ ਨਾਲੋਂ ਘੱਟ ਸੜੀ ਪਰਾਲੀ, ਪਰ ਅੰਕੜਾ ਪੁੱਜਿਆ 50 ਹਜ਼ਾਰ ਦੇ ਕਰੀਬ

Continues below advertisement

Stubble burning: ਮੰਤਰੀ ਦਾ ਦਾਅਵਾ ਪਿਛਲੇ ਸਾਲਾਂ ਨਾਲੋਂ ਘੱਟ ਸੜੀ ਪਰਾਲੀ, ਪਰ ਅੰਕੜਾ ਪੁੱਜਿਆ 50 ਹਜ਼ਾਰ ਦੇ ਕਰੀਬ

#Punjabnews #Stubbleburning #kuldeepdhaliwal #punjabgovernment #AAP #bhagwantmann

Punjab News: ਪੰਜਾਬ ਵਿੱਚ ਪਰਾਲੀ ਸਾੜਨਾ ਵੱਡੀ ਸਮੱਸਿਆ ਹੈ ਅਤੇ ਹਰ ਵਾਰ ਦਿੱਲੀ-ਐਨਸੀਆਰ ਵਿੱਚ ਖ਼ਰਾਬ ਹੋਈ ਹਵਾ ਦੀ ਗੁਣਵੱਤਾ ਲਈ ਪੰਜਾਬ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈ ਕੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਹੈ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਹੈ"ਪਰਾਲੀ ਕਈ ਸਾਲ ਪੁਰਾਣੀ ਅਤੇ ਵੱਡੀ ਸਮੱਸਿਆ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਦੀ ਮਦਦ ਨਾਲ ਘੱਟ ਪਰਾਲੀ ਸਾੜੀ ਗਈ, ਅਗਲੇ ਸਾਲ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। "

ਮੰਤਰੀ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਸ ਵਾਰ ਪਰਾਲੀ ਘੱਟ ਸੜੀ ਹੈ ਪਰ ਘੱਟ ਸੜੀ ਪਰਾਲੀ ਦਾ ਅੰਕੜਾ ਦੀ 50 ਹਜ਼ਾਰ ਦੇ ਕਰੀਬ ਹੈ ਅਤੇ ਮਾਹਰਾਂ ਦਾ ਅੰਦਾਜ ਹੈ ਕਿ ਇਹ ਅੰਕੜਾ 55 ਹਜ਼ਾਰ ਤੱਕ ਜਾਵੇਗਾ।

ਜੇ ਪਿਛਲ੍ਹੇ ਵਰ੍ਹੇ ਦੀ ਗੱਲ ਕੀਤੀ ਜਾਵੇ ਤਾਂ 20 ਨਵੰਬਰ ਨੂੰ 283 ਮਾਮਲੇ ਸਾਹਮਣੇ ਆਏ ਸੀ ਜਦੋਂ ਕਿ ਲੰਘੇ ਕੱਲ੍ਹ ਇਹ ਮਾਮਲੇ 368 ਸਨ। ਹਾਲਾਂਕਿ 2020 ਵਿੱਚ 15 ਸਤੰਬਰ ਤੋਂ 20 ਨਵੰਬਰ ਤੱਕ 75,986 ਕੇਸ ਸਾਮਹਣੇ ਆਏ ਸੀ ਤੇ ਉਸ ਤੋਂ ਅਗਲੇ ਸਾਲ ਯਾਨਿ ਕਿ 2021 ਵਿੱਚ ਇਨ੍ਹਾਂ ਦਿਨਾਂ ਵਿੱਚ 70,711 ਕੇਸ ਦਰਜ ਕੀਤੇ ਗਏ ਸੀ। ਜੇ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 49,283 ਕੇਸ ਦਰਜ ਕੀਤੇ ਗਏ ਹਨ, ਜੋ ਕਿ ਕਿਤੇ ਨਾ ਕਿਤੇ ਪਿਛਲੇ ਵਰ੍ਹਿਆਂ ਨਾਲੋਂ ਚੰਗੀ ਖ਼ਬਰ ਹੈ। ਸਰਕਾਰੀ ਅਧਿਕਾਰੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਸਮੱਸਿਆ ਬਿਲਕੁਲ ਖ਼ਤਮ ਹੋ ਜਾਵੇਗੀ।

ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਕ ਇਸ ਵਾਰ ਇਹ ਅੰਕੜਾ 55,000 ਤੋਂ ਘੱਟ ਰਹਿਣ ਦੀ ਉਮੀਦ ਹੈ। ਹਰ ਸੀਜ਼ਨ  ਵਿੱਚ ਤਕਰੀਬਨ 15 ਮਿਲੀਅਨ ਟਨ ਪਰਾਲੀ ਸਾੜੀ ਜਾਂਦੀ ਹੈ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ, ਫਿਰੋਜ਼ਪੁਰ, ਮਾਨਸਾ, ਬਠਿੰਡਾ ਤੇ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੇ ਹਨ।

Continues below advertisement

JOIN US ON

Telegram