Amritsar News : ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ, ਪੁਲਿਸ ਨੇ 2 ਨੂੰ ਕੀਤਾ ਕਾਬੂ
Download ABP Live App and Watch All Latest Videos
View In AppAmritsar News : ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ, ਪੁਲਿਸ ਨੇ 2 ਨੂੰ ਕੀਤਾ ਕਾਬੂ
#amritsar #gangster #encounter #cctv #pnjabpolice #Salute
ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਕ੍ਰਾਸ ਫ਼ਾਇਰਿੰਗ
ਪੁਲਿਸ ਦੀ ਬਹਾਦਰੀ, ਦੋ ਗੈਂਗਸਟਰ ਕਾਬੂ
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਅੰਮ੍ਰਿਤਸਰ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ
ਜਿਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ 'ਚ ਇਲਾਕੇ 'ਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ |
ਜਾਣਕਾਰੀ ਅਨੁਸਾਰ ਇਹ ਘਟਨਾ ਛੇਹਰਟਾ ਇਲਾਕੇ ਦੀ ਹੈ। ਜਿਥੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਕ੍ਰਾਸ ਫ਼ਾਇਰਿੰਗ ਹੋਈ ਹੈ |
ਪਿੱਛਾ ਕਰ ਰਹੀ ਪੁਲਿਸ 'ਤੇ ਗੈਂਗਸਟਰਾਂ ਨੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ|
ਇਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਕੋਲੋਂ 5 ਦੇ ਕਰੀਬ ਹਥਿਆਰ ਬਰਾਮਦ ਹੋਏ ਹਨ |
ਫੜੇ ਗਏ ਗੈਂਗਸਟਰ ਕਤਲ ਕੇਸ ਤੇ ਹੋਰਨਾਂ ਕੇਸਾਂ 'ਚ ਲੋੜ੍ਹੀਂਦੇ ਸਨ | ਜਿਨ੍ਹਾਂ 'ਚੋ ਇੱਕ ਗੈਂਗਸਟਰ ਦੀ ਪਛਾਣ ਰਵੀ ਵਜੋਂ ਹੋਈ ਹੈ ਜੋ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ।
ਉਥੇ ਹੀ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਏ ਇਸ ਮੁਕਾਬਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ |