ਦਿੱਲੀ 'ਚ ਆਪਰੇਸ਼ਨ ਲੋਟਸ ਹੋਇਆ ਫੇਲ: Arvind Kejriwal

Continues below advertisement

Arvind Kejriwal on BJP in Delhi Assembly: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ। ਪ੍ਰਸਤਾਵ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅਸੀਂ ਇਹ ਪ੍ਰਸਤਾਵ ਇਸ ਲਈ ਲਿਆਏ ਹਾਂ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ (ਆਪ) ਦਾ ਹਰ ਵਰਕਰ, ਹਰ ਵਿਧਾਇਕ ਪਾਰਟੀ ਦੇ ਨਾਲ ਹੈ। ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਸੀ ਕਿ ਭਾਜਪਾ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਸ਼ੁਰੂ ਕੀਤਾ ਗਿਆ 'ਆਪ੍ਰੇਸ਼ਨ ਲੋਟਸ' ਅਸਫਲ ਰਿਹਾ ਕਿਉਂਕਿ ਇਹ 'ਆਪ' ਦੇ ਕਿਸੇ ਵੀ ਵਿਧਾਇਕ ਨੂੰ ਨਹੀਂ ਖਰੀਦ ਸਕਿਆ।

Continues below advertisement

JOIN US ON

Telegram