ਸੁਣੋ ਅਡਵਾਨੀ ਨੇ ਮਸਜਿਦ 'ਤੇ ਫੈਸਲਾ ਆਉਣ ਤੋਂ ਬਾਅਦ ਨੇ ਕੀ ਕਿਹਾ ?

Continues below advertisement
ਅਯੁੱਧਿਆ ਵਿੱਚ 6 ਦਸੰਬਰ 1992 ਨੂੰ ਬਾਬਰੀ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਜ ਆਪਣਾ ਫੈਸਲਾ ਦਿੱਤਾ। ਜਿਸ 'ਚ ਅਦਾਲਤ ਨੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਹਨ। ਇਸ ਕੇਸ ਵਿੱਚ ਕੁੱਲ 49 ਮੁਲਜ਼ਮ ਸੀ, ਜਿਨ੍ਹਾਂ ਵਿੱਚੋਂ 17 ਮੁਲਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਅਦਾਲਤ ਨੇ ਅੱਜ ਇਸ ਕੇਸ ਦੇ ਬਾਕੀ 32 ਮੁੱਖ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ। ਇਸ ਕੇਸ ਦੇ ਮੁੱਖ ਮੁਲਜ਼ਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਵਿਨੈ ਕਟਿਆਰ, ਰਾਮ ਵਿਲਾਸ ਵੇਦਾਂਤੀ, ਬ੍ਰਜ ਭੂਸ਼ਣ ਸ਼ਰਨ ਸਿੰਘ ਆਦਿ ਹਨ। ਇਨ੍ਹਾਂ ਤੋਂ ਇਲਾਵਾ ਮਹੰਤ ਨ੍ਰਿਤਿਆ ਗੋਪਾਲ ਦਾਸ, ਚੰਪਤ ਰਾਏ, ਸਾਧਵੀ ਰਿਤਮਭੜਾ, ਮਹੰਤ ਧਰਮਦਾਸ ਵੀ ਮੁੱਖ ਮੁਲਜ਼ਮ ਸੀ।ਫੈਸਲਾ ਸੁਣਾਉਦੇ ਹੋਏ ਅਦਾਲਤ ਨੇ ਕਿਹਾ  ਕਿ ਇਸ ਕੇਸ 'ਚ ਕੋਈ ਵੀ ਠੋਸ ਸਬੂਤ ਨਹੀਂ ਹੈ ਅਤੇ ਇਹ ਘਟਨਾ ਅਚਾਨਕ ਵਾਪਰੀ ਸੀ।
Continues below advertisement

JOIN US ON

Telegram