Tata ਦੇ ਆਉਂਦੇ ਹੀ ਬਦਲਣ ਲੱਗੀ Air India ਦੀ ਕਿਸਮਤ, ਜਾਣੋ ਕਿਵੇਂ

Continues below advertisement

Air India: ਦੇਸ਼ ਦੀ ਪ੍ਰਮੁੱਖ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਟਾਟਾ ਸਮੂਹ ਦੇ ਹੱਥਾਂ ਵਿੱਚ ਜਾਣ ਤੋਂ ਬਾਅਦ, ਇਸਦੇ ਨਵੇਂ ਅਪਡੇਟਸ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਏਅਰ ਇੰਡੀਆ ਨੇ ਅਜਿਹਾ ਐਲਾਨ ਕੀਤਾ ਹੈ, ਜੋ ਇਸ ਏਅਰਲਾਈਨ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਦੀ ਰਣਨੀਤੀ ਨੂੰ ਬਿਆਨ ਕਰਦਾ ਹੈ। ਆਪਣੀ ਸਮਰੱਥਾ ਵਧਾਉਣ ਲਈ, ਏਅਰ ਇੰਡੀਆ ਨੇ ਆਪਣੇ ਮੌਜੂਦਾ ਫਲੀਟ ਵਿੱਚ 25 ਨੈਰੋ-ਬਾਡੀ ਏਅਰਬੱਸ ਅਤੇ 5 ਬੋਇੰਗ ਵਾਈਡ-ਬਾਡੀ ਏਅਰਕ੍ਰਾਫਟ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਏਅਰ ਇੰਡੀਆ ਦੇ ਬੇੜੇ 'ਚ 25 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ।

Continues below advertisement

JOIN US ON

Telegram