ਦਿੱਲੀ 'ਚ Jamiat Ulema-e-Hind ਦੀ ਹੋਈ ਅਹਿਮ ਬੈਠਕ
Continues below advertisement
ਉੱਤਰ ਪ੍ਰਦੇਸ਼ 'ਚ ਮਦਰੱਸਿਆਂ ਦੇ ਸਰਵੇ ਦੇ ਖਿਲਾਫ ਜਮੀਅਤ ਉਲੇਮਾ-ਏ-ਹਿੰਦ ਦੀ ਅਹਿਮ ਮੀਟਿੰਗ ਦਿੱਲੀ ਸਥਿਤ ਆਈ.ਟੀ.ਓ ਦਫਤਰ 'ਚ ਹੋਈ।ਮੀਟਿੰਗ ਚ ਫੈਸਲਾ ਕੀਤਾ ਗਿਆ ਹੈ ਕਿ ਉਹ ਇਸ ਮੁੱਦੇ 'ਤੇ ਉੱਤਰ ਪ੍ਰਦੇਸ਼ ਸਰਕਾਰ ਨਾਲ ਗੱਲ ਕਰਨਗੇ। ਇਸ ਦੇ ਨਾਲ ਹੀ ਮਦਰੱਸਿਆਂ ਦੇ ਸਰਵੇ 'ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਇਸ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ।ਇਸ ਤੋਂ ਇਲਾਵਾ 12 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੋ ਉੱਤਰ ਪ੍ਰਦੇਸ਼ ਵਿੱਚ ਮਦਰੱਸਿਆਂ ਦੇ ਸਰਵੇ ਦੇ ਮਾਮਲੇ ਨੂੰ ਦੇਖੇਗੀ।
Continues below advertisement