ਭਾਰਤ 'ਚ 2 ਕੋਰੋਨਾ ਵੈਕਸੀਨ ਨੂੰ ਮਨਜ਼ੂਰੀ, ਜਲਦ ਸ਼ੁਰੂ ਹੋਵੇਗਾ ਵੈਕਸੀਨੇਸ਼ਨ

Continues below advertisement
ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਟੀਕੇ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਭਾਰਤ ਵਿਚ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਦੀ 'ਕੋਵਿਸ਼ਿਲਡ' ਤੇ ਭਾਰਤ ਬਾਇਓਟੈਕ ਦੀ 'ਕੋਵੈਕਸਿਨ' ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਮੈਸਰਜ਼ ਕੈਡੀਲਾ ਹੈਲਥਕੇਅਰ ਨੂੰ ਭਾਰਤ ਵਿਚ ਪੜਾਅ III ਦੇ ਕਲੀਨੀਕਲ ਅਜ਼ਮਾਇਸ਼ਾਂ ਕਰਨ ਦੀ ਆਗਿਆ ਵੀ ਦਿੱਤੀ ਗਈ ਹੈ।
Continues below advertisement

JOIN US ON

Telegram