ਹਰਿਆਣਾ ਦੇ ਆਰਥਿਕ ਹਾਲਾਤਾਂ ਨੂੰ ਲੈ ਕੇ ਭੁਪਿੰਦਰ ਸਿੰਘ ਹੁੱਡਾ ਦੇ ਨਿਸ਼ਾਨੇ 'ਤੇ ਹਰਿਆਣਾ ਸਰਕਾਰ, ਸੁਣੋ ਕੀ ਕਿਹਾ
Continues below advertisement
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਨੇ ਸੂਬੇ ਨੂੰ ਕਰਜ਼ੇ ਦੀ ਦਲਦਲ ਵਿੱਚ ਡੁਬੋ ਦਿੱਤਾ। ਭਾਜਪਾ-ਜੇਜੇਪੀ ਸਰਕਾਰ (BJP-JJP government) ਨੇ ਹਰਿਆਣਾ ਨੂੰ ਆਰਥਿਕ ਸੰਕਟ (Haryana economic crisis) ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਅੱਜ ਸਿਰਫ਼ 2.5 ਕਰੋੜ ਦੀ ਆਬਾਦੀ ਵਾਲੇ ਸੂਬੇ ਸਿਰ 3,24,448 ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਨੂੰ ਇਕ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਜਿਸ ਵਿਚ ਦੱਸਿਆ ਜਾਵੇ ਕਿ ਉਸ ਨੂੰ ਇੰਨਾ ਕਰਜ਼ਾ ਕਿਉਂ ਚੁੱਕਣਾ ਪਿਆ ਅਤੇ ਇਹ ਕਿੱਥੇ ਖਰਚਿਆ ਗਿਆ।
Continues below advertisement
Tags :
Abp Sanjha Haryana News Haryana Politics BJP-JJP Government Haryana Economic Crisis Leader Of Opposition Bhupinder Singh Hooda Gangster In Haryana Threatening MLAs