President Election ਤੋਂ ਪਹਿਲਾਂ Kamalnath ਦਾ ਬੀਜੇਪੀ 'ਤੇ ਵੱਡਾ ਇਲਜ਼ਾਮ, 'ਸਾਡੇ ਵਿਧਾਇਕ ਨੂੰ ਇੱਕ ਕਰੋੜ ਦਾ ਆਫਰ'
Continues below advertisement
President Election: ਰਾਸ਼ਟਰਪਤੀ ਚੋਣ ਤੋਂ ਠੀਕ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਮੱਧ ਪ੍ਰਦੇਸ਼ ਕਾਂਗਰਸ (Congress) ਪ੍ਰਧਾਨ ਕਮਲਨਾਥ ਨੇ ਭਾਜਪਾ 'ਤੇ ਵੱਡਾ ਦੋਸ਼ ਲਗਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਨਾਥ (Kamalnath) ਨੇ ਕਿਹਾ ਕਿ ਭਾਜਪਾ (BJP) ਰਾਸ਼ਟਰਪਤੀ ਚੋਣ 'ਚ ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਾਡੇ ਇਕ ਵਿਧਾਇਕ ਨੂੰ 1 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਦਰਅਸਲ 18 ਜੁਲਾਈ ਨੂੰ ਦੇਸ਼ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣ ਜਾ ਰਹੀਆਂ ਹਨ। ਯੂਪੀਏ ਵੱਲੋਂ ਯਸ਼ਵੰਤ ਸਿਨਹਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਜਦਕਿ ਦ੍ਰੋਪਦੀ ਮੁਰਮੂ ਐਨਡੀਏ ਦੀ ਉਮੀਦਵਾਰ ਹੈ। ਇਸੇ ਕੜੀ 'ਚ ਦੋਵੇਂ ਉਮੀਦਵਾਰ ਵਿਧਾਇਕਾਂ ਦਾ ਸਮਰਥਨ ਹਾਸਲ ਕਰਨ ਲਈ ਸਾਰੇ ਸੂਬਿਆਂ 'ਚ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ।
Continues below advertisement