Delhi water Crisis | 'ਸੰਭਲ ਜਾਓ ਪੰਜਾਬੀਓ' - ਵੇਖੋ ਪਾਣੀ ਬਿਨਾਂ ਤੜਫ਼ ਰਹੇ ਦਿੱਲੀ ਦੇ ਲੋਕਾਂ ਦਾ ਹਾਲ!!!
Delhi water Crisis | 'ਸੰਭਲ ਜਾਓ ਪੰਜਾਬੀਓ' - ਵੇਖੋ ਪਾਣੀ ਬਿਨਾਂ ਤੜਫ਼ ਰਹੇ ਦਿੱਲੀ ਦੇ ਲੋਕਾਂ ਦਾ ਹਾਲ!!!
ਅੱਤ ਦੀ ਗਰਮੀ ਦੇ ਨਾਲ ਨਾਲ ਦਿੱਲੀ ਦੇ ਲੋਕ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ |
ਲੋਕਾਂ ਨੂੰ ਆਮ ਮਰਰਾ ਦੀ ਜ਼ਿੰਦਗੀ ਚ ਜ਼ਰੂਰਤ ਯੋਗ ਪਾਣੀ ਵੀ ਨਹੀਂ ਮਿਲ ਪਾ ਰਿਹਾ
ਹਾਲਾਤ ਇਹ ਹਨ ਕਿ ਪਾਣੀ ਦੀ ਕਿੱਲਤ ਤੋਂ ਦਿੱਲੀ ਵਾਲੇ ਪ੍ਰੇਸ਼ਾਨ ਹਨ
ਤੇ ਲੋਕਾਂ ਚ ਹਾਹਾਕਾਰ ਮਚੀ ਹੋਈ ਹੈ |
ਦਿੱਲੀ ਦੇ ਕਈ ਇਲਾਕਿਆਂ ‘ਚ ਲੋਕ MCD ਦੇ ਵਾਟਰ ਟੈਂਕਰ ‘ਤੇ ਨਿਰਭਰ ਹੋ ਗਏ ਹਨ।
ਲੇਕਿਨ ਟੈਂਕਰ ਤੋਂ ਪਾਣੀ ਲੈਣ ਲਈ ਵੀ ਲੋਕਾਂ ਨੂੰ ਕਾਫ਼ੀ ਮਸ਼ੱਕਤ ਕਰਨੀ ਪੈ ਰਹੀ ਹੈ
ਦੱਸ ਦਈਏ ਕਿ ਯਮੁਨਾ ਦੇ ਪਾਣੀ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਹਰਿਆਣਾ ਸਰਕਾਰ ਵਿਚਾਲੇ ਟਕਰਾਅ ਚੱਲ ਰਿਹਾ ਹੈ।
ਦਿੱਲੀ ਸਰਕਾਰ ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ।
ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਕੇਜਰੀਵਾਲ ਸਰਕਾਰ ਨੇ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਪਾਣੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਲਈ ਵਾਧੂ ਪਾਣੀ ਦਿੱਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਰਿਕਾਰਡ ਤਾਪਮਾਨ ਵਿਚ ਦਿੱਲੀ ਦੇ ਹਿੱਸੇ ਦੇ ਪਾਣੀ ਵਿਚ ਕਟੌਤੀ ਕਰ ਰਹੀ ਹੈ।ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਯਮੁਨਾ ਵਿੱਚ ਲੋੜੀਂਦਾ ਪਾਣੀ ਨਹੀਂ ਛੱਡ ਰਹੀ ਹੈ। ਇਸ ਕਾਰਨ ਦਿੱਲੀ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਲੇਕਿਨ ਅੱਜ ਹਾਲ ਫਿਲਹਾਲ ਦਿੱਲੀ ਦੇ ਲੋਕ ਪਾਣੀ ਦੀ ਸਮਸਿਆ ਨਾਲ ਜੂਝ ਰਹੇ ਹਨ |