ਹਿਮਾਚਲ ਦੇ ਕਿਨੌਰ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਮਲਬੇ ਹੇਠ ਦੱਬੀਆਂ ਗੱਡੀਆਂ
Continues below advertisement
Kinnaur Cloudburst: ਤਬਾਹੀ ਦਾ ਇਹ ਹੜ੍ਹ ਕਾਫ਼ੀ ਡਰਾਉਣਾ ਸੀ। ਤਸਵੀਰਾਂ ਅਜਿਹੀਆਂ ਸੀ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਪਹਾੜੀ ਤੋਂ ਤੇਜ਼ੀ ਨਾਲ ਹੇਠਾਂ ਆ ਰਹੀ ਇਹ ਆਮਦ ਨੇ ਲੰਘਦੇ ਰਸਤੇ ਵਿੱਚ ਸਭ ਕੁਝ ਖੋਹ ਲਿਆ। ਹਿਮਾਚਲ ਦੇ ਕਿਨੌਰ ਦੇ ਸ਼ਾਲਖਰ ਪਿੰਡ 'ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਬੱਦਲ ਫਟਣ ਤੋਂ ਬਾਅਦ ਜਦੋਂ ਪਾਣੀ ਪਹਾੜੀ ਦੀ ਚੋਟੀ ਤੋਂ ਹੇਠਾਂ ਪਹੁੰਚਿਆ, ਤਾਂ ਇਹ ਹੋਰ ਵੀ ਭਿਆਨਕ ਹੋ ਗਿਆ। ਹੜ੍ਹ ਦੇ ਵਹਾਅ ਦੀ ਆਵਾਜ਼ ਡਰਾਉਣੀ ਸੀ। ਕਿੰਨੌਰ ਦੇ ਸ਼ਾਲਖਰ 'ਚ ਬੱਦਲ ਫਟਣ ਤੋਂ ਬਾਅਦ ਜੋ ਹੜ੍ਹ ਆਇਆ, ਸਾਰੀਆਂ ਨਦੀਆਂ 'ਚ ਪਾਣੀ ਆ ਗਿਆ। ਘਰ ਦੇ ਨੇੜੇ ਪਾਣੀ ਤੇਜ਼ੀ ਨਾਲ ਵਹਿਣ ਲੱਗਾ ਕਿ ਇੰਝ ਜਾਪਦਾ ਸੀ ਕਿ ਜਿਵੇਂ ਇਹ ਪ੍ਰਵਾਹ ਘਰ ਵਹਾ ਕੇ ਲੈ ਜਾਵੇਗਾ।
Continues below advertisement