ਜਥੇਦਾਰ ਗਿਆਨੀ ਹਰਪ੍ਰੀਤ ਦੇ ਬਿਆਨ 'ਤੇ ਐਮਪੀ ਰਵਨੀਤ ਸਿੰਘ ਬਿੱਟੂ ਦੀ ਵੱਡੀ ਟਿੱਪਣੀ

Continues below advertisement

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ 'ਤੇ ਹੁਣ ਕਾਂਗਰਸ MP ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ। ਦੱਸ ਦਈਏ ਕਿ ਰਵਨੀਤ ਬਿੱਟੂ ਨੇ ਜਥੇਦਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰ ਕਿਹਾ, ਜੱਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ ਕਰ ਦਿੱਤਾ ਗਿਆ ਹੈ। ਬਿੱਟੂ ਨੇ ਅੱਗੇ ਕਿਹਾ ਕਿ, ''ਪਹਿਲੀ ਗੱਲ ਤਾ ਏਹੇ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਤੁਸੀ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਅੱਤਵਾਦੀਆਂ, ਲੁਟੇਰਿਆਂ ਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਲੇਲੜੀਆਂ ਕੱਢ ਦੇ ਰਹੋ ਗੇ ਤਾਂ ਥੋਡੀ ਗੱਲ ਕੌਣ ਸੁਣੇ ਗਾ? ਦੂਜੀ ਗੱਲ ਇਹ ਕਿ ਜਿਹੜੇ ਜੱਥੇਦਾਰ ਤੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲਣ ਗੇ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣ ਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਤੇ ਗੁਰੂਬਾਣੀ ਦੀ ਗੱਲ ਕਰਨ ਵਾਲੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਡੇਮੋਕ੍ਰੇਟਿਕ ਢੰਗ ਦੇ ਨਾਲ ਜੱਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇਗਾ।

Continues below advertisement

JOIN US ON

Telegram