Congress President ਲਈ 17 ਅਕਤੂਬਰ ਨੂੰ ਵੋਟਿੰਗ, 19 ਅਕਤੂਬਰ ਐਲਾਨੇ ਜਾਣਗੇ ਨਤੀਜੇ

Continues below advertisement

ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ 30 ਸਤੰਬਰ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਸੇ ਦਿਨ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ। ਜੇਕਰ ਇੱਕ ਤੋਂ ਵੱਧ ਕਾਂਗਰਸੀ ਆਗੂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ ਤਾਂ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਕਾਂਗਰਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਚੋਣ ਸਾਲ 2000 ਵਿੱਚ ਹੋਈ ਸੀ। 24 ਸਾਲਾਂ ਤੋਂ ਸੋਨੀਆ ਤੇ ਰਾਹੁਲ ਹੱਥ ਹੀ ਪਾਰਟੀ ਦੀ ਕਮਾਨ। ਸੋਨੀਆ 1998 ਤੋਂ 2017 ਤੱਕ ਲਗਾਤਾਰ ਪ੍ਰਧਾਨ ਰਹੀ। ਰਾਹੁਲ ਗਾਂਧੀ 2017 ਤੋਂ 2019 ਤੱਕ ਪ੍ਰਧਾਨ ਬਣੇ। ਸਾਲ 2019 'ਚ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਇਕ ਵਾਰ ਫਿਰ ਅੰਤਰਿਮ ਪ੍ਰਧਾਨ ਬਣੀ, ਜੋ ਹੁਣ ਤੱਕ ਇਸ ਅਹੁਦੇ 'ਤੇ ਬਣੀ ਹੋਈ ਹੈ।

Continues below advertisement

JOIN US ON

Telegram