World’s most polluted city | ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ | Study

Continues below advertisement

World’s most polluted city | ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ | Study

#delhi #pollution #worldsmostpoluutedcity

ਦੇਸ਼ ਦੀ ਰਾਜਧਾਨੀ ਦਿੱਲੀ ਇਕ ਨਵੇਂ ਅਧਿਐਨ ਵਿਚ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਕੇ ਉਭਰੀ ਹੈ।
ਇਸ ਅਧਿਐਨ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੀਮਾ ਤੋਂ ਵੱਧ ਰਿਹਾ ਤਾਂ ਦਿੱਲੀ 'ਚ ਰਹਿਣ ਵਾਲੇ ਲੋਕ ਆਪਣੀ ਜ਼ਿੰਦਗੀ ਦੇ 11 ਸਾਲ 9 ਮਹੀਨੇ ਘਟਾਉਣ ਦੇ ਰਾਹ 'ਤੇ ਹਨ। ਮਤਲਬ ਤੁਹਾਡੀ ਉਮਰ ਲਗਭਗ 12 ਸਾਲ ਘੱਟ ਹੋ ਸਕਦੀ ਹੈ।

ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੁਆਰਾ ਜਾਰੀ ਕੀਤੇ ਗਏ AQLI ਯਾਨੀ ਏਅਰ ਕੁਆਲਿਟੀ ਲਾਈਫ ਇੰਡੈਕਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਰਹਿਣ ਵਾਲੇ 130 ਕਰੋੜ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਸਾਲਾਨਾ ਔਸਤ ਕਣ ਪ੍ਰਦੂਸ਼ਣ ਦਾ ਪੱਧਰ WHO ਦੁਆਰਾ ਨਿਰਧਾਰਤ ਪੰਜ ਮਾਈਕ੍ਰੋਗ੍ਰਾਮ ਪ੍ਰਤੀ ਸਘਣ ਮੀਟਰ ਸੀਮਾ ਤੋਂ ਵੱਧ ਹੈ।

ਇਸ ਨੇ ਇਹ ਵੀ ਪਾਇਆ ਕਿ ਦੇਸ਼ ਦੀ 67 ਪ੍ਰਤੀਸ਼ਤ ਤੋਂ ਵੱਧ ਆਬਾਦੀ ਅਜਿਹੇ ਖੇਤਰਾਂ ਵਿੱਚ ਰਹਿੰਦੀ ਹੈ ਜੋ ਦੇਸ਼ ਦੇ ਆਪਣੇ ਹਵਾ ਗੁਣਵੱਤਾ ਮਾਪਦੰਡ ਤੋਂ ਪ੍ਰਤੀ ਘਣ ਮੀਟਰ ਮਾਈਕ੍ਰੋਗ੍ਰਾਮ ਤੋਂ ਵੱਧ ਹੈ।

2019 ਵਿੱਚ, ਭਾਰਤ ਨੇ 'ਪ੍ਰਦੂਸ਼ਣ ਵਿਰੁੱਧ ਜੰਗ' ਦਾ ਐਲਾਨ ਕੀਤਾ ਅਤੇ ਆਪਣਾ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਜਾਂ NCAP ਸ਼ੁਰੂ ਕੀਤਾ, ਜਿਸਦਾ ਉਦੇਸ਼ ਕਣਾਂ ਦੇ ਪ੍ਰਦੂਸ਼ਣ ਨੂੰ ਘਟਾਉਣਾ ਹੈ। ਹਾਲਾਂਕਿ ਜ਼ਮੀਨ 'ਤੇ ਇਸ ਦਾ ਅਸਰ ਅਜੇ ਤੱਕ ਨਹੀਂ ਦੇਖਿਆ ਗਿਆ ਹੈ।

NCAP ਦਾ ਟੀਚਾ 2017 ਦੇ ਮੁਕਾਬਲੇ 2024 ਤੱਕ ਕਣਾਂ ਦੇ ਪ੍ਰਦੂਸ਼ਣ ਨੂੰ 20 ਤੋਂ 30 ਪ੍ਰਤੀਸ਼ਤ ਤੱਕ ਘਟਾਉਣ ਦਾ ਹੈ।

ਨਾਲ ਹੀ, 102 ਸ਼ਹਿਰਾਂ 'ਤੇ ਫੋਕਸ ਕੀਤਾ ਗਿਆ ਹੈ ਜੋ ਭਾਰਤ ਦੇ ਰਾਸ਼ਟਰੀ ਸਾਲਾਨਾ ਔਸਤ PM 2.5 ਮਿਆਰ ਨੂੰ ਪੂਰਾ ਨਹੀਂ ਕਰ ਰਹੇ ਸਨ। ਇਨ੍ਹਾਂ ਸ਼ਹਿਰਾਂ ਨੂੰ ਨੌਂਨ ਅਟੇਂਮੈਂਟ ਸਿਟੀ ਕਿਹਾ ਗਿਆ ਹੈ।

2022 ਵਿੱਚ, ਸਰਕਾਰ ਨੇ 2025-26 ਤੱਕ 131 ਨੌਂਨ ਅਟੇਂਮੈਂਟ ਵਾਲੇ ਸ਼ਹਿਰਾਂ ਲਈ ਕਣਾਂ ਵਿੱਚ ਪ੍ਰਦੂਸ਼ਣ 40 ਪ੍ਰਤੀਸ਼ਤ ਕਮੀ ਦੇ ਨਵੇਂ ਟੀਚੇ ਦਾ ਐਲਾਨ ਕੀਤਾ।
ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇਕਰ ਸੰਸ਼ੋਧਿਤ ਟੀਚੇ ਨੂੰ ਪੂਰਾ ਕੀਤਾ ਜਾਂਦਾ ਹੈ, ਤਾਂ ਇਹ ਇਨ੍ਹਾਂ ਟੀਚੇ ਵਾਲੇ 131 ਸ਼ਹਿਰਾਂ ਵਿਚ ਰਹਿਣ ਵਾਲੇ ਔਸਤ ਨਾਗਰਿਕ ਦੀ ਜੀਵਨ ਸੰਭਾਵਨਾ 2.1 ਸਾਲ ਅਤੇ ਦੇਸ਼ ਵਿਚ ਇਕ ਔਸਤ ਭਾਰਤੀ ਦੀ ਜੀਵਨ ਸੰਭਾਵਨਾ 7.9 ਮਹੀਨਿਆਂ ਤੱਕ ਵਧੇਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ 131 targeted  ਸ਼ਹਿਰਾਂ ਵਿੱਚੋਂ 38 ਭਾਰਤ ਦੇ ਉੱਤਰੀ ਮੈਦਾਨੀ ਇਲਾਕਿਆਂ ਨਾਲ ਸਬੰਧਤ ਹਨ।
Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha

Continues below advertisement

JOIN US ON

Telegram