ਮੈਂ ਅਹੁਦੇ ਦਾ ਲਾਲਚੀ ਨਹੀਂ ਹਾਂ- ਹਾਰਦਿਕ ਪਟੇਲ
Continues below advertisement
ਆਉਣ ਵਾਲੇ ਦਿਨਾਂ 'ਚ ਕਾਂਗਰਸ ਤੋਂ ਹੋਰ ਨੇਤਾਵਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਸੰਭਾਵਨਾ 'ਤੇ ਹਾਰਦਿਕ ਪਟੇਲ ਨੇ ਕਿਹਾ ਕਿ ਬਹੁਤ ਜਲਦ ਹਰ 10 ਦਿਨਾਂ ਬਾਅਦ ਇਕ ਪ੍ਰੋਗਰਾਮ ਹੋਵੇਗਾ, ਜਿਸ 'ਚ ਕਾਂਗਰਸ ਪਾਰਟੀ ਤੋਂ ਨਾਰਾਜ਼ ਵਿਧਾਇਕ, ਜ਼ਿਲਾ ਪੰਚਾਇਤ ਜਾਂ ਤਹਿਸੀਲ ਪੰਚਾਇਤ ਦੇ ਮੈਂਬਰ, ਨਗਰ ਨਿਗਮ ਦੇ ਮੈਂਬਰਾਂ ਨੂੰ ਜੋੜਨਗੇ। ਹਾਰਦਿਕ ਨੇ ਕਿਹਾ ਕਿ ਮੈਂ ਅੱਜ ਤੱਕ ਅਹੁਦੇ ਦੇ ਲਾਲਚ ਵਿੱਚ ਕਿਤੇ ਵੀ ਕਿਸੇ ਕਿਸਮ ਦੀ ਮੰਗ ਨਹੀਂ ਕੀਤੀ। ਕਾਂਗਰਸ ਵੀ ਮੈਂ ਕੰਮ ਮੰਗਦੇ ਹੋਏ ਛੱਡਿਆ ਅਤੇ ਭਾਜਪਾ ਵਿੱਚ ਵੀ ਕੰਮ ਕਰਨ ਦੀ ਪਰਿਭਾਸ਼ਾ ਦੇ ਨਾਲ ਜੁੜ ਰਿਹਾ ਹਾਂ। ਸਥਾਨ ਦੀ ਚਿੰਤਾ ਕਮਜ਼ੋਰ ਲੋਕ ਕਰਦੇ ਹਨ। ਮਜਬੂਤ ਲੋਕ ਕਦੇ ਵੀ ਸਥਾਨ ਦੀ ਚਿੰਤਾ ਨਹੀਂ ਕਰਦੇ।
Continues below advertisement