ਕਾਲਕਾ-ਸ਼ਿਮਲਾ ਐਨਐਚ-5 'ਤੇ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ

Continues below advertisement

Kalka-Shimla NH-5 Jaam: ਤਿੰਨ ਦਿਨਾਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ ਵਿੱਚ ਬਾਹਰਲੇ ਰਾਜਾਂ ਤੋਂ ਸੈਲਾਨੀ ਹਿਮਾਚਲ ਵਿੱਚ ਆਏ ਸੀ। ਕਾਲਕਾ-ਸ਼ਿਮਲਾ ਰਾਸ਼ਟਰੀ ਰਾਜ ਮਾਰਗ-5 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਈਵੇਅ 'ਤੇ ਵਾਹਨ ਰੇਂਗਦੇ ਰਹੇ। ਸੋਲਨ ਤੋਂ ਵਾਕਨਾਘਾਟ ਤੱਕ ਕਰੀਬ 30 ਕਿਲੋਮੀਟਰ ਦਾ ਜਾਮ ਲੱਗਾ ਹੋਇਆ ਸੀ। ਹਾਲਾਤ ਅਜਿਹੇ ਬਣ ਗਏ ਕਿ ਡਰਾਈਵਰਾਂ ਨੂੰ ਸ਼ਿਮਲਾ ਤੋਂ ਸੋਲਨ ਪਹੁੰਚਣ 'ਚ 5 ਘੰਟੇ ਲੱਗ ਗਏ। ਜਾਮ ਲੱਗਣ 'ਤੇ ਇਸ ਨੂੰ ਖੁੱਲ੍ਹਵਾਉਣ ਲਈ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਇਹ ਬਣ ਗਈ ਕਿ ਮਾਮਲਾ ਸੀਐਮ ਜੈ ਰਾਮ ਠਾਕੁਰ ਤੱਕ ਪਹੁੰਚਿਆ, ਉਨ੍ਹਾਂ ਨੂੰ ਵੀ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕਰਨੀ ਪਈ।

Continues below advertisement

JOIN US ON

Telegram