ORS ਦਾ ਘੋਲ ਬਣਾਉਣ ਵਾਲੇ Dr. Dilip Mahalanabis ਦੀ ਹੋਈ ਗੁਮਨਾਮੀ 'ਚ ਮੌਤ

Continues below advertisement

ORS ਦਾ ਘੋਲ ਬਣਾਉਣ ਵਾਲੇ Dr. Dilip Mahalanabis ਦੀ ਹੋਈ ਗੁਮਨਾਮੀ 'ਚ ਮੌਤ
#ORS #ORSicon #dilipmahalanabis #fatherofORS 

ਓਰਲ ਰੀਹਾਈਡਰੇਸ਼ਨ ਸਲਿਊਸ਼ਨ ਯਾਨੀ ORS ਕਹਿਣ ਨੂੰ ਤਾਂ ਇਹ ਸਿਰਫ਼ ਇੱਕ ਘੋਲ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਘੋਲ ਨੇ ਸਾਲ 1971 ਵਿੱਚ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਸੀ | ਤੇ ਇਸ ਘੋਲ ਨੂੰ ਬਣਾਉਣ ਵਾਲੇ ਡਾ. ਦਿਲੀਪ ਮਹਾਲਨੋਬਿਸ ਦਾ ਐਤਵਾਰ ਨੂੰ  ਦਿਹਾਂਤ ਹੋ ਗਿਆ | ਉਹ 88 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੱਸ ਦਈਏ ਕਿ ਦਿਲੀਪ ਮਹਾਲਨੋਬਿਸ ਦੇ ਓਆਰਐਸ ਘੋਲ ਕਾਰਨ 1971 ਦੀ ਬੰਗਲਾਦੇਸ਼ ਜੰਗ ਦੌਰਾਨ ਲੱਖਾਂ ਜਾਨਾਂ ਬਚਾਈਆਂ ਗਈਆਂ ਸਨ। 
ਡਾ: ਦਿਲੀਪ ਮਹਾਲਨੋਬਿਸ ਨੇ ਪਹਿਲੀ ਵਾਰ 1970 ਦੇ ਦਹਾਕੇ ਵਿੱਚ ਪੱਛਮੀ ਬੰਗਾਲ ਦੇ ਬੰਗਾਂਵ ਨੇੜੇ ਕੈਂਪਾਂ ਵਿੱਚ ਲੱਖਾਂ ਬੰਗਲਾਦੇਸ਼ੀ ਸ਼ਰਨਾਰਥੀਆਂ ਦਾ ਇਲਾਜ ਕਰਦੇ ਹੋਏ ORS ਦੀ ਵਰਤੋਂ ਕੀਤੀ। ਇੱਕ ਰਿਪੋਰਟ ਦੇ ਅਨੁਸਾਰ, ਮਹਾਲਨਾਬਿਸ ਨੇ ਇਸ ORS ਨਾਲ ਹੈਜ਼ੇ ਤੋਂ ਪੀੜਤ ਬਹੁਤ ਸਾਰੇ ਲੋਕਾਂ ਨੂੰ ਠੀਕ ਕੀਤਾ ਅਤੇ ਇਹ ਇੱਕ ਜੀਵਨ ਬਚਾਉਣ ਵਾਲਾ ਵਰਦਾਨ ਸਾਬਤ ਹੋਇਆ। ਇਸ ਕੰਮ ਲਈ ਮਹਾਲਨੋਬਿਸ ਨੂੰ ਵਿਸ਼ਵ ਮਾਨਤਾ ਮਿਲੀ। ਵਿਸ਼ਵ ਸਿਹਤ ਸੰਗਠਨ ਸਮੇਤ ਕਈ ਅੰਤਰਰਾਸ਼ਟਰੀ ਸੰਸਥਾਵਾਂ ਨੇ ਵੀ ਉਸਦੇ ਕੰਮ ਨੂੰ ਮਾਨਤਾ ਦਿੱਤੀ ਹੈ ਅਤੇ ਉਸਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੇ ਡਾ. ਦਿਲੀਪ ਦੀ ਮੌਤ ਗੁਮਨਾਮੀ 'ਚ ਹੋ ਗਈ ਜਿਸ ਦੀ ਜ਼ਿਆਦਾ ਚਰਚਾ ਤੱਕ ਨਹੀਂ ਹੋਈ

Continues below advertisement

JOIN US ON

Telegram