Droupadi Murmu ਨੂੰ ਦਿੱਤਾ ਗਿਆ ਗਾਰਡ ਆਫ ਆਨਰ, ਦੇਖੋ ਵੀਡੀਓ

Continues below advertisement

ਦੇਸ਼ ਨੇ ਅੱਜ ਇਤਿਹਾਸ ਰਚਦਿਆਂ ਦੇਖਿਆ ਹੈ। ਇਹ ਪਲ ਬਹੁਤ ਖਾਸ ਹੈ, ਕਿਉਂਕਿ ਆਦਿਵਾਸੀ ਭਾਈਚਾਰੇ ਦੀ ਦ੍ਰੋਪਦੀ ਮੁਰਮੂ ਹੁਣ ਰਾਸ਼ਟਰਪਤੀ ਹੈ। ਉਹ ਦੇਸ਼ ਦੇ ਪਛੜੇ ਖੇਤਰਾਂ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਉਮੀਦ ਹੈ। 25 ਜੁਲਾਈ 2022 ਦਾ ਦਿਨ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਸੰਸਦ ਦੇ ਸੈਂਟਰਲ ਹਾਲ ਵਿੱਚ ਅੱਜ ਇਤਿਹਾਸ ਰਚਿਆ ਗਿਆ। ਦ੍ਰੋਪਦੀ ਮੁਰਮੂ ਨੂੰ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਸਹੁੰ ਚੁਕਾਈ। ਦ੍ਰੋਪਦੀ ਮੁਰਮੂ ਨੇ ਸਵੇਰੇ 10.15 ਵਜੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਪਹੁੰਚੀ ਜਿੱਥੇ ਉਸ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਦੇਖੋ ਵੀਡੀਓ

Continues below advertisement

JOIN US ON

Telegram