Har Ghar Tiranga Movement: BJP ਦਾ 'ਹਰ-ਘਰ-ਤਿਰੰਗਾ' ਦਾ ਪਲਾਨ, JP Nadda ਨੇ ਦੱਸੀ ਕੀ ਹੈ ਖਾਸ ਤਿਆਰੀ

Continues below advertisement

Har Ghar Tiranga Movement: ਭਾਜਪਾ ਸੰਸਦੀ ਦਲ ਦੀ ਮੀਟਿੰਗ ਹੋਈ, ਜਿਸ ਵਿੱਚ ਸਾਰੇ ਸੰਸਦ ਮੈਂਬਰਾਂ ਨੂੰ ਹਰ ਘਰ ਵਿੱਚ ਤਿਰੰਗਾ ਪ੍ਰੋਗ੍ਰਾਮ ਜੋਰ ਸ਼ੋਰ ਵਿੱਚ ਮਨਾਉਣ ਦੀ ਹਦਾਇਤ ਕੀਤੀ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਕਿ 9 ਅਗਸਤ ਤੋਂ 15 ਅਗਸਤ ਤੱਕ ਤਿਰੰਗੇ ਨੂੰ ਲੈ ਕੇ ਹਰ ਘਰ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ। 9 ਅਗਸਤ ਤੋਂ 11 ਅਗਸਤ ਤੱਕ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪ੍ਰਭਾਤ ਫੇਰੀ ਕੱਢ ਕੇ ਤਿਰੰਗਾ ਲਹਿਰਾਉਣ ਵਾਲੇ ਪ੍ਰੋਗਰਾਮ ਦਾ ਪ੍ਰਚਾਰ ਕੀਤਾ ਜਾਵੇ। ਪ੍ਰਭਾਤਫੇਰੀ ਵਿੱਚ ਰਘੁਪਤੀ ਰਾਘਵ ਰਾਜਾਰਾਮ ਅਤੇ ਵੰਦੇ ਮਾਤਰਮ ਗਾਓ। ਹਰ ਸੰਸਦ ਮੈਂਬਰ ਲਈ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ। ਆਪਣੇ ਸ਼ਹਿਰਾਂ-ਕਸਬਿਆਂ-ਪਿੰਡਾਂ ਵਿੱਚ ਮਹਾਨ ਪੁਰਸ਼ਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਬੁੱਤਾਂ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਓ।

Continues below advertisement

JOIN US ON

Telegram