ਫਲੋਰ ਟੈਸਟ ਤੋਂ ਪਹਿਲਾਂ Uddhav Thackerayਦਾ ਸਰੰਡਰ, CM ਅਹੁਦੇ ਤੋਂ ਦਿੱਤਾ ਅਸਤੀਫਾ
ਮਹਾਰਾਸ਼ਟਰ ਦਾ ਰਾਜਨੀਤੀਕ (Maharashtra Politics Crisis) ਸੰਕਟ ਹੁਣ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਸੁਪਰੀਮ ਕੋਰਟ ਵੱਲੋਂ ਫਲੋਰ ਟੈਸਟ (Floor Test) ਦਾ ਆਦੇਸ਼ ਦੇਣ ਤੋਂ ਬਾਅਦ ਉਧਵ ਠਾਕਰੇ (Uddhav Thackeray Resign) ਨੇ ਮੁੱਖ ਮੰਤਰੀ ਵਾਲੀ ਕੁਰਸੀ ਛੱਡ ਦਿੱਤੀ। ਦੱਸ ਦਈਏ ਕਿ ਉਨ੍ਹਾਂ ਨੇ ਦੇਰ ਰਾਤ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਪਹਿਲਾਂ CM ਉਧਵ ਠਾਕਰੇ ਨੇ ਫੇਸਬੁੱਕ ਲਾਈਵ ਹੋ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਠਾਕਰੇ ਦੇ ਅਸਤੀਫੇ ਤੋਂ ਬਾਅਦ ਬੀਜੇਪੀ ਲਈ ਸਰਕਾਰ ਬਣਾਉਣ ਦਾ ਰਾਹ ਆਸਾਨ ਹੋ ਗਈ ਹੈ। ਠਾਕਰੇ ਦੇ ਅਸਤੀਫੇ ਤੋਂ ਬਾਅਦ ਬੀਜੇਪੀ ਖੇਮੇ ਨੇ ਜਸ਼ਨ ਮਨਾਇਆ। ਦਰਅਸਲ ਸ਼ਿਵਸੇਨਾ ਤੋਂ ਬਾਗੀ ਏਕਨਾਥ ਸ਼ਿੰਦੇ ਨੇ ਪੂਰੀ ਕਹਾਣੀ ਲਿਖੀ। ਉਨ੍ਹਾਂ ਨੇ ਕਰੀਬ 40 ਵਿਧਾਇਕਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਅਤੇ ਕਾਂਗਰਸ ਅਤੇ ncp ਨੂੰ ਛੱਡ ਬੀਜੇਪੀ ਨਾਲ ਗਠਜੋੜ ਦੀ ਮੰਗ ਕੀਤੀ। ਉਧਵ ਠਾਕਰੇ ਨੇ ਬਾਗੀ ਵਿਧਾਇਕਾਂ ਨੂੰ ਗੱਲਬਾਤ ਲਈ ਕਈ ਵਾਰ ਸੱਦਾ ਦਿੱਤਾ ਪਰ ਬਾਗੀ ਵਿਧਾਇਕ ਮੰਗ 'ਤੇ ਅੜੇ ਰਹੇ। ਜਿਸ ਤੋਂ ਬਾਅਦ ਆਖਰਕਾਰ ਉਧਵ ਠਾਕਰੇ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਛੱਡਣੀ ਪਈ।