ਮੈਟਰੋ ਪਟੜੀ 'ਤੇ ਆਈ, ਸੁੱਖ ਦਾ ਸਾਹ ਲਿਆਈ

Continues below advertisement
ਕੋਰੋਨਾ ਵਾਇਰਸ ਦੇ ਚੱਲਦਿਆਂ ਦਿੱਲੀ 'ਚ ਮੈਟਰੋ ਸੇਵਾ 22 ਮਾਰਚ ਤੋਂ ਰੋਕ ਦਿੱਤੀ ਗਈ ਸੀ। ਕਰੀਬ 169 ਦਿਨਾਂ ਬਾਅਦ ਅੱਜ ਤੋਂ ਦਿੱਲੀ 'ਚ ਮੈਟਰੋ ਸੇਵਾ ਮੁੜ ਤੋਂ ਬਹਾਲ ਹੋਈ ਹੈ। ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਪਰ ਨਾਲ ਹੀ ਉਨ੍ਹਾਂ ਨੂੰ ਕੋਰੋਨਾ ਨਿਯਮਾਂ ਦੀ ਵੀ ਪਾਲਣਾ ਕਰਨੀ ਪਏਗੀ। 
ਸੋਸ਼ਲ ਡਿਸਟੈਂਸਿੰਗ ਲਈ ਮਾਰਕਿੰਗ ਕੀਤੀ ਗਈ ਹੈ। ਯਾਤਰਾ ਲਈ ਟੋਕਨ ਦਾ ਇਸਤੇਮਾਲ ਨਹੀਂ ਹੋਵੇਗਾ। ਮੈਟਰੋ ਕਾਰਡ ਵੀ ਆਨਲਾਈਨ ਰਿਚਾਰਜ ਹੋਵੇਗਾ। ਸਾਰਾ ਟ੍ਰਾਂਜੈਕਸ਼ਨ ਕੈਸ਼ਲੈਸ ਹੋਵੇਗਾ। ਜੋ ਨਿਯਮਾਂ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।
Continues below advertisement

JOIN US ON

Telegram