Miss Teen International: ਤਾਜ ਮਹਿਲ 'ਚ 20 ਦੇਸ਼ਾਂ ਦੀਆਂ ਸੁੰਦਰੀਆਂ ਨੇ ਬਿਖੇਰਿਆ ਹੁਸਨ ਦਾ ਜਲਵਾ
Continues below advertisement
ਸੋਮਵਾਰ ਨੂੰ ਤਾਜ ਮਹਿਲ 'ਚ 20 ਦੇਸ਼ਾਂ ਦੀਆਂ ਸੁੰਦਰੀਆਂ ਨੇ ਆਪਣੇ ਅੰਦਾਜ਼ ਦਾ ਜਲਵਾ ਬਿਖੇਰਿਆ। ਤਾਜ ਮਹਿਲ ਦੀ ਖੂਬਸੂਰਤੀ ਦੇਖ ਕੇ ਉਹ ਦੰਗ ਰਹਿ ਗਈ। ਸਾਰੇ ਤਾਜ ਮਹਿਲ 'ਚ ਕਰੀਬ ਇਕ ਘੰਟੇ ਤੱਕ ਰਹੇ ਅਤੇ ਵੱਖ-ਵੱਖ ਪੋਜ਼ 'ਚ ਫੋਟੋ ਸੈਸ਼ਨ ਕਰਵਾਇਆ। ਮਿਸ ਟੀਨ ਇੰਟਰਨੈਸ਼ਨਲ ਦਾ ਫਾਈਨਲ 30 ਜੁਲਾਈ ਨੂੰ ਦਿੱਲੀ ਵਿੱਚ ਹੋਣਾ ਹੈ। 20 ਦੇਸ਼ਾਂ ਦੀਆਂ ਮਿਸ ਟੀਨ ਇੰਟਰਨੈਸ਼ਨਲ ਦੀਆਂ ਫਾਈਨਲਿਸਟ ਸੁੰਦਰੀਆਂ ਸੋਮਵਾਰ ਨੂੰ ਕਰੀਬ 11:30 ਵਜੇ ਤਾਜ ਮਹਿਲ ਪਹੁੰਚੀਆਂ। ਮੁੰਬਈ ਦੀ ਰਾਸ਼ੀ ਪਰਸਰਾਮਪੁਰੀਆ ਮਿਸ ਟੀਨ ਇੰਟਰਨੈਸ਼ਨਲ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਮਿਸ ਟੀਨ ਇੰਟਰਨੈਸ਼ਨਲ ਦੇ 29 ਸਾਲਾਂ ਦੇ ਇਤਿਹਾਸ 'ਚ ਹੁਣ ਤੱਕ ਸਿਰਫ ਆਯੂਸ਼ੀ ਢੋਲਕੀਆ ਨੇ ਇਹ ਖਿਤਾਬ ਜਿੱਤਿਆ ਹੈ। ਉਹ ਸਾਲ 2019 ਵਿੱਚ ਮਿਸ ਟੀਨ ਇੰਟਰਨੈਸ਼ਨਲ ਚੁਣੀ ਗਈ ਸੀ।
Continues below advertisement
Tags :
Delhi Photoshoot Taj Mahal Abp Sanjha Beauties Of 20 Countries Miss Teen International Miss Teen International Final Rashi Parasrampuria Miss Teen International India