Sonali Phogat Death ਦੀ CBI ਜਾਂਚ ਲਈ Haryana ਸਰਕਾਰ ਗੋਆ ਸਰਕਾਰ ਨੂੰ ਲਿਖੇਗੀ ਚਿੱਠੀ, ਚੰਡੀਗੜ੍ਹ 'ਚ CM ਖੱਟਰ ਨੇ ਪਰਿਵਾਰ ਨੂੰ ਦਿੱਤਾ ਭਰੋਸਾ

Continues below advertisement

Sonali Phogat Death ਦੀ CBI ਜਾਂਚ ਲਈ Haryana ਸਰਕਾਰ ਗੋਆ ਸਰਕਾਰ ਨੂੰ ਲਿਖੇਗੀ ਚਿੱਠੀ, ਚੰਡੀਗੜ੍ਹ 'ਚ CM ਖੱਟਰ ਨੇ ਪਰਿਵਾਰ ਨੂੰ ਦਿੱਤਾ ਭਰੋਸਾ

Sonali Phogat Case: ਭਾਜਪਾ ਆਗੂ ਅਤੇ ਟਿਕ ਟੌਕ ਸਟਾਰ ਰਹੀ ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸੀਐੱਮ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਜਿੱਥੇ ਖੱਟਰ ਸਰਕਾਰ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ । ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਇਸ ਲਈ ਹਰਿਆਣਾ ਸਰਕਾਰ ਗੋਆ ਸਰਕਾਰ ਨੂੰ ਪੱਤਰ ਲਿਖੇਗੀ। 


ਸੋਨਾਲੀ ਦੀ ਬੇਟੀ ਯਸ਼ੋਧਰਾ ਅਤੇ ਪਰਿਵਾਰ ਨੇ ਬੀਤੀ ਰਾਤ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਸੀਬੀਆਈ ਜਾਂਚ ਲਈ ਲਿਖਤੀ ਮੰਗ ਕੀਤੀ। ਚੰਡੀਗੜ੍ਹ ਸਥਿਤ ਰਿਹਾਇਸ਼  'ਤੇ ਪਰਿਵਾਰ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਜਿੱਥੇ ਮੁੱਖ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਗੋਆ ਸਰਕਾਰ ਨੂੰ ਪੱਤਰ ਰਾਹੀਂ ਬੇਨਤੀ ਕੀਤੀ ਜਾਵੇਗੀ ਕਿ ਸੋਨਾਲੀ ਦੀ ਮੌਤ ਦਾ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ।

Continues below advertisement

JOIN US ON

Telegram